ਮਥੁਰਾ - ਥਾਣਾ ਜਮੁਨਾਪਾਰ ਖੇਤਰ ਦੇ ਪਾਨੀਗਾਂਵ ’ਚ ਪੈਸਿਆਂ ਦੇ ਲੈਣ-ਦੇਣ ਦੇ ਵਿਵਾਦ ਵਿਚ ਕਾਰ ਸਵਾਰ ਲੋਕਾਂ ਦੀ ਖਤਰਨਾਕ ਕਰਤੂਤ ਸਾਹਮਣੇ ਆਈ ਹੈ। ਦੋਸ਼ ਹੈ ਕਿ ਕਾਰ ਸਵਾਰਾਂ ਨੇ ਮਾਂ-ਧੀ ਨੂੰ ਟੱਕਰ ਮਾਰ ਕੇ ਬੋਨਟ ’ਤੇ ਡੇਗ ਦਿੱਤਾ ਅਤੇ ਇਸ ਤੋਂ ਬਾਅਦ ਲੱਗਭਗ 2 ਕਿਲੋਮੀਟਰ ਤੱਕ ਤੇਜ਼ ਰਫ਼ਤਾਰ ਵਿਚ ਕਾਰ ਦੌੜਾਉਂਦੇ ਰਹੇ। ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕ ਹੈਰਾਨ ਰਹਿ ਗਏ।
ਘਟਨਾ 2 ਨਵੰਬਰ ਦੀ ਰਾਤ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਪੈਸਿਆਂ ਦੇ ਵਿਵਾਦ ਵਿਚ ਕਾਰ ਸਵਾਰ ਲੋਕਾਂ ਨੇ ਔਰਤ ਦੇ ਘਰ ਪਹੁੰਚ ਕੇ ਹੰਗਾਮਾ ਕੀਤਾ। ਵਿਵਾਦ ਵਧਣ ’ਤੇ ਔਰਤ ਅਤੇ ਉਸ ਦੀ ਧੀ ਨੇ ਕਾਰ ਦੇ ਅੱਗੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ। ਦੋਸ਼ ਹੈ ਕਿ ਕਾਰ ਸਵਾਰਾਂ ਨੇ ਰੁਕਣ ਦੀ ਬਜਾਏ ਦੋਵਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਮਾਂ-ਧੀ ਕਾਰ ਦੇ ਬੋਨਟ ’ਤੇ ਜਾ ਡਿੱਗੀਆਂ ਪਰ ਮੁਲਜ਼ਮਾਂ ਨੇ ਕਾਰ ਨਹੀਂ ਰੋਕੀ। ਮੁਲਜ਼ਮ ਦੋਵਾਂ ਨੂੰ ਲੱਗਭਗ 2 ਕਿਲੋਮੀਟਰ ਤੱਕ ਲੈ ਗਏ ਅਤੇ ਮਾਂਟ ਰੋਡ ਸਥਿਤ ਪੈਟਰੋਲ ਪੰਪ ਦੇ ਨੇੜੇ ਛੱਡ ਕੇ ਫਰਾਰ ਹੋ ਗਏ। ਸੂਚਨਾ ’ਤੇ ਪਹੁੰਚੀ ਡਾਇਲ 112 ਅਤੇ ਪਾਨੀਗਾਂਵ ਚੌਕੀ ਪੁਲਸ ਨੇ ਜ਼ਖਮੀ ਮਾਂ-ਧੀ ਨੂੰ ਜ਼ਿਲਾ ਹਸਪਤਾਲ ਪਹੁੰਚਾਇਆ।
ਦੀਵਾਲੀ ਤੋਂ ਪਹਿਲਾਂ UP 'ਚ ਬੰਬ ਧਮਾਕਿਆਂ ਦੀ ਧਮਕੀ; ਅਯੁੱਧਿਆ, ਕਾਸ਼ੀ ਤੇ ਮਥੁਰਾ ਨਿਸ਼ਾਨੇ 'ਤੇ
NEXT STORY