ਮੁੰਬਈ: ਮੁੰਬਈ ਏਅਰਪੋਰਟ 'ਤੇ ਸੋਮਵਾਰ ਨੂੰ ਵੱਡਾ ਹਾਦਸਾ ਹੋਣੋ ਟਲ ਗਿਆ। ਇਥੇ ਥਾਈ ਏਅਰਵੇਜ ਦਾ ਇਕ ਜਹਾਜ਼ ਲੈਂਡਿੰਗ ਦੌਰਾਨ ਗਾਰਡ ਲਾਈਟ ਤੇ ਸਾਈਨੇਜ ਨਾਲ ਟਕਰਾ ਗਿਆ। ਹਾਲਾਂਕਿ ਇਸ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ ਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੈ। ਇਸ ਦੌਰਾਨ ਜਹਾਜ਼ ਦਾ ਮਲਵਾ ਰਨਵੇ 'ਤੇ ਮਿਲਿਆ ਹੈ, ਜਿਸ ਨੂੰ ਸਾਫ ਕਰਾਉਣ ਦਾ ਕੰਮ ਜਾਰੀ ਹੈ। ਮੁੰਬਈ 'ਚ ਸੋਮਵਾਰ ਸ਼ਾਮ ਭਾਰੀ ਬਾਰਿਸ਼ ਹੋਈ, ਜਿਸ ਕਾਰਨ 11 ਫਲਾਈਟਾਂ ਨੂੰ ਡਾਇਵਰਟ ਕੀਤਾ ਗਿਆ ਹੈ ਤੇ ਕਈ ਦੇਰੀ 'ਤੇ ਚੱਲ ਰਹੀਆਂ ਹਨ।
ਏਅਰਪੋਰਟ ਬੁਲਾਰੇ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਏਅਰਪੋਰਟ 'ਤੇ ਆਪਰੇਸ਼ਨਸ਼ ਅਸਥਾਈ ਤੌਰ 'ਤੇ ਰੱਦ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਕਈ ਮਿੰਟਾਂ ਲਈ ਖਰਾਬ ਵਿਜੀਵਿਲਟੀ ਕਾਰਨ ਆਪਰੇਸ਼ਨ ਨੂੰ ਹੋਲਡ 'ਤੇ ਪਾ ਕੇ ਏਅਰਪੋਰਟ ਨੂੰ ਏਅਰ ਟ੍ਰੈਫਿਕ ਕੰਟਰੋਲ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਜੀਬਿਲਟੀ ਸੁਧਰਨ ਤੋਂ ਬਾਅਦ ਹੀ ਆਪਰੇਸ਼ਨ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ।
ਅਕਤੂਬਰ ’ਚ ਹੋ ਸਕਦੀਆਂ ਹਨ ਦਿੱਲੀ ਵਿਧਾਨ ਸਭਾ ਚੋਣਾਂ
NEXT STORY