ਮੁੰਬਈ (ਭਾਸ਼ਾ)— ਛੱਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਨੇ ਸ਼ਨੀਵਾਰ ਨੂੰ ਵੱਡੀ ਗਿਣਤੀ ਵਿਚ ਜਹਾਜ਼ਾਂ ਦੇ ਆਗਮਨ-ਰਵਾਨਗੀ ਦਾ ਪ੍ਰਬੰਧ ਮਾਮਲੇ ਵਿਚ ਇਕ ਹੋਰ ਉਪਲੱਬਧੀ ਆਪਣੇ ਨਾਂ ਦਰਜ ਕੀਤੀ ਹੈ। ਹਵਾਈ ਅੱਡੇ ਨੇ 1,007 ਉਡਾਣਾਂ ਦੀ ਆਵਾਜਾਈ ਸੰਭਾਲਣ ਦਾ ਨਵਾਂ ਰਿਕਾਰਡ ਬਣਾਇਆ ਹੈ, ਇਹ ਰਿਕਾਰਡ ਇਕ ਦਿਨ ਦਾ ਹੈ। ਇਸ ਤੋਂ ਪਹਿਲਾਂ ਇਸ ਸਾਲ ਜੂਨ ਮਹੀਨੇ ਵਿਚ ਇਸ ਹਵਾਈ ਅੱਡੇ 'ਤੇ 24 ਘੰਟੇ ਵਿਚ 1,003 ਵਾਰ ਜਹਾਜ਼ਾਂ ਦੇ ਆਗਮਨ-ਰਵਾਨਗੀ ਦਾ ਰਿਕਾਰਡ ਬਣਾਇਆ ਸੀ।
ਸੂਤਰਾਂ ਮੁਤਾਬਕ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੀ ਰਾਜਸਥਾਨ ਦੇ ਉਦੈਪੁਰ ਵਿਚ ਵਿਆਹ ਤੋਂ ਪਹਿਲਾਂ ਹੋ ਰਹੇ ਪ੍ਰੋਗਰਾਮਾਂ 'ਚ ਵਿਸ਼ੇਸ਼/ਚਾਰਟਰਡ ਜਹਾਜ਼ਾਂ ਨਾਲ ਆਉਣ-ਜਾਣ ਵਾਲਿਆਂ ਕਾਰਨ ਮੁੰਬਈ ਹਵਾਈ ਅੱਡੇ 'ਤੇ ਆਵਾਜਾਈ ਵਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੁੰਬਈ ਤੋਂ ਕਈ ਰਾਜ ਨੇਤਾ, ਕਾਰੋਬਾਰੀ ਅਤੇ ਬਾਲੀਵੁੱਡ ਹਸਤੀਆਂ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਨਿਜੀ ਜਹਾਜ਼ ਤੋਂ ਪਹੁੰਚੇ ਹਨ। ਮੁੰਬਈ ਕੌਮਾਂਤਰੀ ਹਵਾਈ ਅੱਡਾ ਲਿਮਟਿਡ ਦੇ ਬੁਲਾਰੇ ਨੇ ਸ਼ਨੀਵਾਰ ਨੂੰ 1,007 ਜਹਾਜ਼ਾਂ ਦੀ ਆਵਾਜਾਈ ਦੀ ਪੁਸ਼ਟੀ ਕੀਤੀ ਹੈ।
ਜਾਂਚ ਏਜੰਸੀਆਂ ਨੂੰ ਧਮਕਾ ਰਹੀ ਹੈ ਕਾਂਗਰਸ : ਭਾਜਪਾ
NEXT STORY