ਮੁੰਬਈ— ਮੁੰਬਈ 'ਚ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਪਹਿਲੇ ਤੱਕ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵਧ ਬਾਰਸ਼ ਹੋਈ। ਇਸ ਤੋਂ ਪਹਿਲਾਂ 26 ਜੁਲਾਈ 2005 ਨੂੰ ਮੁੰਬਈ ਅਜਿਹੇ ਹੀ ਜਲ ਪਰਲੋ ਦਾ ਗਵਾਹ ਬਣਿਆ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਾਂਤਾ ਕਰੂਜ 'ਚ ਭਾਰਤ ਮੌਸਮ ਵਿਭਾਗ (ਆਈ.ਐੱਮ.ਡੀ.) ਦੇ ਮੁੰਬਈ ਖੇਤਰੀ ਕੇਂਦਰ ਤੋਂ ਮਿਲੇ ਅੰਕੜੇ ਦਾ ਹਵਾਲਾ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 375.2 ਮਿਲੀਮੀਟਰ ਬਾਰਸ਼ ਹੋਈ ਹੈ। ਮੁੰਬਈ 'ਚ 2005 'ਚ ਆਏ ਹੜ੍ਹ ਨੂੰ ਛੱਡ ਦੇਈਏ ਤਾਂ ਇਹ 5 ਜੁਲਾਈ 1974 ਦੇ ਬਾਅਦ ਮਹਾਨਗਰ 'ਚ ਇਕ ਦਿਨ 'ਚ ਹੋਈ ਸਭ ਤੋਂ ਵਧ ਬਾਰਸ਼ ਹੈ। ਸਾਂਤਾ ਕਰੂਜ ਵੇਧਸ਼ਾਲਾ (ਆਬਜਰਵੇਟਰੀ) ਨੇ ਉਸ ਦਿਨ ਮੁੰਬਈ 'ਚ 375.2 ਮਿਲੀਮੀਟਰ ਬਾਰਸ਼ ਦਰਜ ਕੀਤੀ ਸੀ।
ਮਹਾਰਾਸ਼ਟਰ 'ਚ ਬਾਰਸ਼ ਨਾਲ ਹੋਏ ਹਾਦਸਿਆਂ 'ਚ 27 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ 18 ਦੀ ਮੌਤ ਮੰਬਈ 'ਚ ਇਕ ਕੰਧ ਢਹਿਣ ਕਾਰਨ ਹੋਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਸ਼ਹਿਰ ਅਤੇ ਨੇੜਲੇ ਇਲਾਕਿਆਂ 'ਚ ਛੁੱਟੀ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਆਪਣੇ ਘਰੋਂ ਬਾਹਰ ਨਿਕਲਣ ਤੋਂ ਬਚਣ ਲਈ ਕਿਹਾ ਹੈ। ਮੁੰਬਈ 'ਚ ਉੱਤਰੀ ਉਪਨਗਰ ਮਲਾਡ 'ਚ ਭਾਰੀ ਬਾਰਸ਼ ਤੋਂ ਬਾਅਦ ਮੰਗਲਵਾਰ ਸਵੇਰੇ ਕੰਧ ਢਹਿਣ ਦੀ ਘਟਨਾ 'ਚ 18 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਤੋਂ ਵਧ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੁਣੇ ਦੇ ਅੰਬੇਗਾਓਂ ਇਲਾਕੇ 'ਚ ਸੋਮਵਾਰ ਰਾਤ ਇਕ ਕੰਧ ਢਹਿਣ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਠਾਣੇ ਦੇ ਕਲਿਆਣ 'ਚ ਮੰਗਲਵਾਰ ਸਵੇਰੇ ਕੰਧ ਢਹਿਣ ਦੀ ਇਕ ਹੋਰ ਘਟਨਾ 'ਚ 3 ਲੋਕਾਂ ਦੀ ਮੌਤ ਹੋ ਗਈ।
ਦਿੱਲੀ 'ਚ ਕਾਂਗਰਸ ਦਫ਼ਤਰ ਦੇ ਬਾਹਰ ਵਰਕਰ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
NEXT STORY