ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 11.2 ਕਿਲੋਮੀਟਰ ਦੇ ਮੁੰਡਕਾ-ਬਹਾਦਰਗੜ੍ਹ ਗ੍ਰੀਨ ਲਾਈਨ ਮੈਟਰੋ ਸੈਕਸ਼ਨ ਦਾ ਉਦਘਾਟਨ ਕੀਤਾ | ਅਜਿਹੇ 'ਚ ਮੁੰਡਕਾ ਤੋਂ ਗੇਟਵੇ ਆਫ ਹਰਿਆਣਾ ਕਹਿ ਜਾਣ ਵਾਲੇ ਬਹਾਦਰਗੜ੍ਹ ਲਈ 24 ਜੂਨ ਤੋਂ ਮੈਟਰੋ ਸੇਵਾ ਦੀ ਸ਼ੁਰੂਆਤ ਹੋ ਗਈ ਹੈ | ਇਸ ਸੇਵਾ ਨੂੰ ਸ਼ਾਮ 4 ਵਜੇ ਤੋਂ ਆਮ ਯਾਤਰੀਆਂ ਲਈ ਖੋਲ ਦਿੱਤਾ ਜਾਵੇਗਾ | ਦੱਸਣਾ ਹੈ ਕਿ ਮੁੰਡਕਾ ਤੋਂ ਬਹਾਦਰਗੜ੍ਹ ਦੇ ਵਿਚਕਾਰ 4 ਸਟੇਸ਼ਨ ਦਿੱਲੀ 'ਚ, ਜਦੋਂਕਿ 3 ਬਹਾਦਰਗੜ੍ਹ ਦੇ ਇਲਾਕੇ 'ਚ ਹਨ |
ਐਤਵਾਰ ਨੂੰ ਇਸ ਮੈਟਰੋ ਦਾ ਉਦਘਾਟਨ ਕਰਦੇ ਹੋਏ ਪੀ.ਐੈੱਮ. ਮੋਦੀ ਨੇ ਕਿਹਾ, ''ਮੈਂ ਦਿੱਲੀ ਮੋਟਰੋ ਦੇ ਇਸ ਨਵੇਂ ਸੈਕਸ਼ਨ ਦੀ ਸ਼ੁਰੂਆਤ 'ਤੇ ਹਰਿਆਣਾ ਅਤੇ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ | ਬਹਾਦਰਗੜ੍ਹ ਨੂੰ ਦਿੱਲੀ ਮੈਟਰੋ ਨਾਲ ਜੁੜਦਾ ਦੇਖਣਾ ਦਿਲਚਸਪੀ ਹੈ | ਗੁਰੂਗ੍ਰਾਮ ਅਤੇ ਫਰੀਦਾਬਾਦ ਤੋਂ ਬਾਅਦ ਦਿੱਲੀ ਮੈਟਰੋ ਨਾਲ ਜੁੜਨ ਵਾਲੀ ਇਹ ਤੀਜੀ ਜਗ੍ਹਾ ਹੈ |'' ਇਸ ਤੋਂ ਇਲਾਵਾ ਪੀ.ਐੈਮ. ਨੇ ਕਿਹਾ, ''ਅਸੀਂ ਮੈਟਰੋ ਦੇ ਕੋਚ ਭਾਰਤ 'ਚ ਬਣਾ ਕੇ 'ਮੇਕ ਇਨ ਇੰਡੀਆ' ਨੂੰ ਅੱਗੇ ਵਧਾਉਣਾ ਚਾਹੀਦਾ ਹੈ |
ਦੱਸਣਾ ਚਾਹੁੰਦੇ ਹਾਂ ਕਿ ਮੁੰਡਕਾ-ਬਹਾਦਰਗੜ੍ਹ ਮੈਟਰੋ ਐੈੱਨ.ਐੈੱਚ-10 ਦੇ ਰੂਟ ਤੋਂ ਦਿੱਲੀ ਹੁੰਦੀ ਜਾਵੇਗੀ | ਦਿੱਲੀ 'ਚ ਇਸ ਮੈਟਰੋ ਦੇ ਮੁੰਡਕਾ, ਘੇਵਰਾ, ਟੀਕਰੀ ਕਲਾਂ ਅਤੇ ਟੀਕਰੀ ਬਾਰਡਰ 'ਤੇ ਸਟੇਸ਼ਨ ਹੋਣਗੇ | ਬਹਾਦਰਗੜ੍ਹ ਸ਼ਹਿਰ ਦੇ ਸਿਟੀ ਪਾਰਕਿੰਗ ਸਥਾਨ 'ਤੇ ਮੈਟਰੋ ਸੇਵਾ ਦਾ ਉਦਘਾਟਨ ਸਮਾਰੋਹ ਹੋਇਆ | ਇਸ ਸਮਾਰੋਹ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਕੇਂਦਰੀ ਸ਼ਹਿਰੀ ਅਤੇ ਰਿਹਾਇਸ਼ ਰਾਜਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜ਼ੂਦ ਰਹੇ |
ਸ਼੍ਰੀਨਗਰ 'ਚ ਆਮ ਜ਼ਿੰਦਗੀ ਰਹੀ ਪ੍ਰਭਾਵਿਤ
NEXT STORY