ਨਵੀਂ ਦਿੱਲੀ (ਏਜੰਸੀ) - ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮਸਕਟ ਤੋਂ ਆਏ ਇਕ ਯਾਤਰੀ ਦੀਆਂ ਜੁਰਾਬਾਂ ਵਿਚ ਲੁਕੋ ਕੇ ਲਿਆਂਦਾ ਗਿਆ 85.76 ਲੱਖ ਰੁਪਏ ਦੀ ਕੀਮਤ ਦਾ 587 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ। ਇਸ ਸਬੰਧ ਵਿਚ ਮਿਸੇ ਇਕ ਅਧਿਕਾਰਤ ਬਿਆਨ ਅਨੁਸਾਰ ਯਾਤਰੀ ਨੂੰ 10 ਅਕਤੂਬਰ ਨੂੰ ਮਸਕਟ ਤੋਂ ਆਉਣ ਤੋਂ ਬਾਅਦ ਹਵਾਈ ਅੱਡੇ ਦੇ ਟਰਮੀਨਲ-3 ’ਤੇ ਰੋਕਿਆ ਗਿਆ ਸੀ। ਉਹ 9 ਅਕਤੂਬਰ ਨੂੰ ਦੁਬਈ ਤੋਂ ਫਲਾਈਟ ਰਾਹੀਂ ਮਸਕਟ ਪਹੁੰਚਿਆ ਸੀ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ 12 ਹਜ਼ਾਰ ਰੁਪਏ ਵਧੇਗੀ ਤਨਖਾਹ; ਚੌਕੀਦਾਰਾਂ ਨੂੰ ਲੈ ਕੇ CM ਯੋਗੀ ਦਾ ਵੱਡਾ ਐਲਾਨ
ਬਿਆਨ ਵਿਚ ਕਿਹਾ ਗਿਆ ਹੈ ਕਿ ਯਾਤਰੀ ਦੀ ਤਲਾਸ਼ੀ ਲੈਣ ’ਤੇ ਉਸ ਦੀਆਂ ਜੁਰਾਬਾਂ ਵਿਚ ਲੁਕੋ ਕੇ ਰੱਖੀਆਂ 2 ਆਇਤਾਕਾਰ ਥੈਲੀਆਂ ਵਿਚੋਂ ਸੋਨੇ ਦੀ ਪੇਸਟ ਮਿਲੀ। ਕੈਰੇਟੋਮੀਟਰ ਨਾਲ ਜਾਂਚ ਕਰਨ ’ਤੇ ਸੋਨੇ ਦੀ ਸ਼ੁੱਧਤਾ 100 ਫੀਸਦੀ ਪਾਈ ਗਈ। ਇਸ ਨੂੰ ਕਸਟਮ ਐਕਟ, 1962 ਦੀ ਧਾਰਾ 110(1) ਦੇ ਤਹਿਤ ਜ਼ਬਤ ਕੀਤਾ ਗਿਆ ਹੈ। ਬਿਆਨ ਅਨੁਸਾਰ ਯਾਤਰੀ ਨੇ ਦੱਸਿਆ ਕਿ ਉਹ ਸੋਨਾ ਦੁਬਈ ਤੋਂ ਲਿਆਇਆ ਸੀ ਅਤੇ ਕਸਟਮ ਡਿਊਟੀ ਅਤੇ ਟੈਕਸ ਤੋਂ ਬਚਣ ਲਈ ਉਸ ਨੇ ਇਸ ਨੂੰ ਲੁਕਾਇਆ ਸੀ।
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਕੇਂਦਰ ਵਲੋਂ ਮਹਿੰਗਾਈ ਭੱਤੇ ’ਚ ਵਾਧੇ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਾਈਟਕਲੱਬ 'ਚ ਔਰਤ 'ਤੇ ਬੀਅਰ ਡਿੱਗਣ 'ਤੇ ਹੰਗਾਮਾ; ਬਾਊਂਸਰਾਂ ਤੇ ਵੇਟਰਾਂ ਨੇ ਡਰਾਈਵਰ ਨੂੰ ਕੁੱਟ-ਕੁੱਟ ਮਾਰ'ਤਾ
NEXT STORY