ਹੈਦਰਾਬਾਦ— ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਦੇ ਨੇਤਾ ਅਕਬਰੁਦੀਨ ਓਵੈਸੀ ਨੇ ਹੈਦਰਾਬਾਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਇਕ ਵਾਰ ਫਿਰ ਵਿਵਾਦਪੂਰਨ ਟਿੱਪਣੀ ਕੀਤੀ ਹੈ। ਅਕਬਰੁਦੀਨ ਨੇ ਪੀ.ਐੱਮ. ਮੋਦੀ ਦੇ ਚੌਕੀਦਾਰ ਕੈਂਪਨ 'ਤੇ ਨਿਸ਼ਾਨਾ ਸਾਧਦੇ ਹੋਏ ਬਿਆਨ ਦਿੱਤਾ। ਓਵੈਸੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਦੀ ਚੌਕੀਦਾਰ ਸ਼ਬਦ 'ਚ ਇੰਨੀ ਹੀ ਰੁਚੀ ਹੈ ਤਾਂ ਉਹ ਮੇਰੇ ਕੋਲ ਆਉਣ, ਮੈਂ ਉਨ੍ਹਾਂ ਨੂੰ ਚੌਕੀਦਾਰ ਦੀ ਟੋਪੀ ਅਤੇ ਸੀ.ਟੀ. ਦੇਵਾਂਗਾ।
ਮੋਦੀ ਨੂੰ ਚੌਕੀਦਾਰ ਦੀ ਟੋਪੀ ਅਤੇ ਸੀ.ਟੀ. ਦੇਵਾਂਗਾ
ਹੈਦਰਾਬਾਦ 'ਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਅਕਬਰੁਦੀਨ ਨੇ ਕਿਹਾ,''ਮੈਂ ਟਵਿੱਟਰ 'ਤੇ ਦੇਖਿਆ 'ਚੌਕੀਦਾਰ ਨਰਿੰਦਰ ਮੋਦੀ', ਉਨ੍ਹਾਂ ਨੂੰ ਆਪਣੇ ਆਧਾਰ 'ਤੇ ਪਾਸਪੋਰਟ 'ਚ ਵੀ ਚੌਕੀਦਾਰ ਜੋੜ ਦੇਣਾ ਚਾਹੀਦਾ। ਦੇਸ਼ ਨੂੰ ਇਕ ਪ੍ਰਧਾਨ ਮੰਤਰੀ ਦੀ ਲੋੜ ਹੈ, ਕਿਸੇ ਚਾਹਵਾਲੇ ਜਾਂ ਫਿਰ ਪਕੌੜੇਵਾਲੇ ਦੀ ਨਹੀਂ। ਜੇਕਰ ਮੋਦੀ ਦੀ ਰੁਚੀ ਹੈ ਤਾਂ ਉਨ੍ਹਾਂ ਨੂੰ ਮੇਰੇ ਕੋਲ ਆਉਣਾ ਚਾਹੀਦਾ, ਮੈਂ ਉਨ੍ਹਾਂ ਨੂੰ ਚੌਕੀਦਾਰ ਦੀ ਟੋਪੀ ਅਤੇ ਸੀ.ਟੀ. ਦੇਵਾਂਗਾ।
ਪਹਿਲਾਂ ਵੀ ਦਿੱਤਾ ਸੀ ਮੋਦੀ ਨੂੰ ਲੈ ਕੇ ਵਿਵਾਦਪੂਰਨ ਬਿਆਨ
ਅਕਬਰੁਦੀਨ ਓਵੈਸੀ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿ ਚੁਕੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਤੇਲੰਗਾਨਾ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਸੀ। ਉਦੋਂ ਉਨ੍ਹਾਂ ਨੇ ਇਕ ਰੈਲੀ 'ਚ ਕਿਹਾ ਸੀ,''ਚਾਹ ਵਾਲੇ, ਸਾਨੂੰ ਨਾ ਛੇੜ, ਚਾਹ-ਚਾਹ ਚੀਕਦੇ ਹੋ, ਯਾਦ ਰੱਖੋ ਇੰਨਾ ਬੋਲਾਂਗਾ ਕਿ ਕੰਨ 'ਚੋਂ ਖੂਨ ਨਿਕਲਣ ਲੱਗੇਗਾ।''
ਅਸਦੁਦੀਨ ਓਵੈਸੀ ਦੇ ਛੋਟੇ ਭਰਾ ਹਨ ਅਕਬਰੁਦੀਨ
ਦੱਸਣਯੋਗ ਹੈ ਕਿ ਅਕਬਰੁਦੀਨ ਓਵੈਸੀ ਹੈਦਰਾਬਾਦ ਦੇ ਸੰਸਦ ਮੈਂਬਰ ਅਤੇ ਏ.ਆਈ.ਐੱਮ.ਆਈ.ਐੱਮ. ਦੇ ਮੁਖੀਆ ਅਸਦੁਦੀਨ ਓਵੈਸੀ ਦੇ ਛੋਟੇ ਭਰਾ ਹਨ। ਅਸਦੁਦੀਨ ਓਵੈਸੀ ਵੀ ਆਪਣੇ ਵਿਵਾਦਪੂਰਨ ਬਿਆਨਾਂ ਲਈ ਚਰਚਿਤ ਹਨ। ਹੈਦਰਾਬਾਦ ਤੋਂ ਇਕ ਵਾਰ ਫਿਰ ਓਵੈਸੀ ਮੈਦਾਨ 'ਚ ਹਨ। 18 ਮਾਰਚ ਨੂੰ ਉਨ੍ਹਾਂ ਨੇ ਆਪਣਾ ਪਰਚਾ ਦਾਖਲ ਕੀਤਾ ਸੀ। ਇੱਥੇ ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ।
ਟੀ-ਸ਼ਰਟ ਦੀ ਮਾਰਕੀਟਿੰਗ 'ਚ ਰੁਝੇ ਹਨ ਭਾਜਪਾ ਨੇਤਾ : ਪ੍ਰਿਯੰਕਾ
NEXT STORY