ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫਿਆਂ ਦੀ ਪ੍ਰਦਰਸ਼ਨੀ ਅਤੇ ਈ-ਨੀਲਾਮੀ ਦਾ ਸ਼ੁੱਕਰਵਾਰ ਨੂੰ ਸਮਾਪਨ ਹੋ ਗਿਆ, ਜਿਸ 'ਚ ਮਹਾਤਮਾ ਗਾਂਧੀ ਨਾਲ ਬਣਾਏ ਗਏ ਮੋਦੀ ਦੇ ਚਿੱਤਰ 'ਤੇ ਸਭ ਤੋਂ ਵਧ 25 ਲੱਖ ਦੀ ਬੋਲੀ ਲੱਗੀ। ਸਰਕਾਰ ਵਲੋਂ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਈ-ਨੀਲਾਮੀ ਤੋਂ ਹੋਈ ਆਮਦਨੀ 'ਨਮਾਮਿ ਗੰਗੇ' ਮਿਸ਼ਨ ਲਈ ਦਾਨ ਦਿੱਤੀ ਜਾਵੇਗੀ। ਕੇਂਦਰੀ ਸੰਸਕ੍ਰਿਤ ਮੰਤਰਾਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਕੁੱਲ 2,772 ਤੋਹਫਿਆਂ ਦੀ ਵਿਕਰੀ ਲਈ 14 ਸਤੰਬਰ ਤੋਂ ਇਸ ਈ-ਨੀਲਾਮੀ ਦਾ ਆਯੋਜਨ ਕੀਤਾ ਸੀ। ਨਵੀਂ ਦਿੱਲੀ ਦੇ ਰਾਸ਼ਟਰੀ ਆਧੁਨਿਕ ਕਲਾ ਮਿਊਜ਼ੀਅਮ 'ਚ ਇਨ੍ਹਾਂ ਤੋਹਫਿਆਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ। ਇਨ੍ਹਾਂ ਤੋਹਫਿਆਂ 'ਚ ਚਿੱਤਰ, ਮੂਰਤੀਆਂ, ਸ਼ਾਲ, ਜੈਕੇਟ ਅਤੇ ਰਵਾਇਤੀ ਸੰਗੀਤ ਯੰਤਰ ਸਮੇਤ ਕਈ ਤਰ੍ਹਾਂ ਦੀ ਵਸਤੂਆਂ ਅਤੇ ਯਾਦਗੀਰੀ ਚਿੰਨ੍ਹ ਸ਼ਾਮਲ ਸਨ। ਸ਼ੁਰੂਆਤ 'ਚ ਇਹ ਈ-ਨੀਲਾਮੀ ਤਿੰਨ ਅਕਤੂਬਰ ਤੱਕ ਚੱਲਣੀ ਸੀ।
ਨਾਮੀ ਹਸਤੀਆਂ, ਨੇਤਾਵਾਂ ਅਤੇ ਵਰਕਰਾਂ ਨੇ ਇਸ ਨੀਲਾਮੀ 'ਚ ਦਿਲਚਸਪੀ ਦਿਖਾਈ ਸੀ। ਅਨਿਲ ਕਪੂਰ, ਅਰਜੁਨ ਕਪੂਰ ਅਤੇ ਗਾਇਕ ਕੈਲਾਸ਼ ਖੇਰ ਵਰਗੇ ਬਾਲੀਵੁੱਡ ਸਿਤਾਰਿਆਂ ਨੇ ਇਸ ਦਾ ਪ੍ਰਚਾਰ ਕੀਤਾ ਸੀ। ਪ੍ਰਦਰਸ਼ਨੀ 'ਚ ਰੱਖੇ ਗਏ ਤੋਹਫਿਆਂ 'ਚ ਸਭ ਤੋਂ ਘੱਟ ਸ਼ੁਰੂਆਤੀ ਕੀਮਤ 500 ਰੁਪਏ ਭਗਵਾਨ ਗਣੇਸ਼ ਅਤੇ ਕਮਲ ਦੇ ਫੁੱਲ ਦੇ ਆਕਾਰ 'ਚ ਬਣੇ ਲੱਕੜ ਦੇ ਇਕ ਬਕਸੇ ਵਰਗੀ ਵਸਤੂਆਂ ਲਈ ਰੱਖੀ ਗਈ ਸੀ। ਉੱਥੇ ਹੀ ਸਭ ਤੋਂ ਵਧ ਸ਼ੁਰੂਆਤੀ ਕੀਮਤ ਢਾਈ ਲੱਖ ਰੁਪਏ, ਏਕ੍ਰਲਿਕ ਰੰਗ ਨਾਲ ਬਣੇ ਇਕ ਚਿੱਤਰ ਲਈ ਤੈਅ ਕੀਤੀ ਗਈ ਸੀ, ਜਿਸ 'ਚ ਤਿਰੰਗੇ ਦੀ ਪਿੱਠਭੂਮੀ 'ਚ ਮਹਾਤਮਾ ਗਾਂਧੀ ਨਾਲ ਪ੍ਰਧਾਨ ਮੰਤਰੀ ਦੀ ਤਸਵੀਰ ਬਣਾਈ ਗਈ ਸੀ। ਇਹ ਚਿੱਤਰ ਅੰਕ 'ਚ 25 ਲੱਖ ਰੁਪਏ 'ਚ ਵਿਕਿਆ। ਪ੍ਰਧਾਨ ਮੰਤਰੀ ਦੀ ਆਪਣੀ ਮਾਂ ਤੋਂ ਆਸ਼ੀਰਵਾਦ ਲੈਂਦੇ ਹੋਏ ਇਕ ਤਸਵੀਰ ਲਈ 20 ਲੱਖ ਰੁਪਏ ਬੋਲੀ ਲਗਾਈ ਗਈ। ਉੱਥੇ ਹੀ ਨੀਲਾਮੀ 'ਚ ਵਿਕੀ ਹੋਰ ਲੋਕਪ੍ਰਿਯ ਵਸਤੂਆਂ 'ਚ ਮਣੀਪੁਰੀ ਲੋਕਕ੍ਰਿਤੀ (10 ਲੱਖ ਰੁਪਏ), ਵੱਛੇ ਨੂੰ ਦੁੱਧ ਪਿਲਾਉਂਦੀ ਗਾਂ ਦੀ ਧਾਤੂ ਨਾਲ ਬਣੀ ਮੂਰਤੀ (10 ਲੱਖ ਰੁਪਏ) ਅਤੇ ਸਵਾਮੀ ਵਿਵੇਕਾਨੰਦ ਦੀ ਧਾਤੂ ਨਾਲ ਬਣੀ 14 ਸੈਂਟੀਮੀਟਰ ਦੀ ਮੂਰਤੀ (6 ਲੱਖ ਰੁਪਏ) ਸ਼ਾਮਲ ਸਨ।
ਦਿੱਲੀ-ਐੱਨ.ਸੀ.ਆਰ. ਦੀ ਹਵਾ 'ਚ ਵਧਿਆ ਜ਼ਹਿਰ
NEXT STORY