ਇੰਦੌਰ— ਨਵੀਂ ਲਾੜੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਵਾਲੇ ਵਾਦ-ਵਿਵਾਦ ਵਾਲੇ ਬਿਆਨ 'ਤੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਜ਼ਿਲਾ ਚੋਣ ਦਫਤਰ ਵਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ।
ਜ਼ਿਲਾ ਚੋਣ ਅਧਿਕਾਰੀ ਲੋਕੇਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਸਿੱਧੂ ਦੇ ਬਿਆਨ ਦੀ ਜਾਂਚ ਕੀਤੀ ਹੈ। ਜਾਂਚ ਪਿੱਛੋਂ ਅਸੀਂ ਇਸ ਨਤੀਜੇ 'ਤੇ ਪੁੱਜੇ ਹਾਂ ਕਿ ਸਿੱਧੂ ਦੇ ਕਥਨ ਨਾਲ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੁੰਦੀ। ਸਿੱਧੂ ਦੇ ਬਿਆਨ ਨੂੰ ਲੈ ਕੇ ਜ਼ਿਲਾ ਚੋਣ ਦਫਤਰ ਵਲੋਂ ਚੋਣ ਕਮਿਸ਼ਨ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਗਈ ਹੈ।
ਇਹ ਕਿਹਾ ਸੀ ਸਿੱਧੂ ਨੇ
11 ਮਈ ਨੂੰ ਨਵਜੋਤ ਸਿੰਘ ਸਿੱਧੂ ਨੇ ਇੰਦੌਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮੋਦੀ ਉਸ ਨਵੀਂ ਲਾੜੀ ਵਾਂਗ ਹਨ, ਜੋ ਰੋਟੀਆਂ ਘੱਟ ਵੇਲਦੀ ਹੈ ਪਰ ਵੰਗਾਂ ਵਧੇਰੇ ਛਣਕਾਉਂਦੀ ਹੈ ਤਾਂ ਜੋ ਮੁਹੱਲੇ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਕੰਮ ਕਰ ਰਹੀ ਹੈ।
ਲੋਕ ਸਭਾ ਚੋਣ : ਅੱਜ ਰੁੱਕੇਗਾ 7ਵੇਂ ਪੜਾਅ ਦਾ ਚੋਣ ਜੰਗ (ਪੜ੍ਹੋ 17 ਮਈ ਦੀਆਂ ਖਾਸ ਖਬਰਾਂ)
NEXT STORY