ਤਿਰੁਵੰਤਪੂਰਮ— ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕੇਰਲ ਦੇ ਪਲੱਕੜ ਦੀ ਯਾਤਰਾ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਦੇ ਲੋਕ ਸਭਾ ਚੋਣ 'ਚ ਇਕ ਵਾਰ ਫਿਰ ਸੱਤਾ 'ਚ ਵਾਪਸ ਆਉਣਗੇ। ਅਮਿਤ ਸ਼ਾਹ ਚੋਣ ਤੋਂ ਪਹਿਲਾਂ ਕੇਰਲ 'ਚ ਇਕ ਜਨਤਕ ਸਭਾ ਨੂੰ ਸੰਬੋਧਿਤ ਕਰਨ ਰਹੇ ਸਨ।
ਅਮਿਤ ਸ਼ਾਹ ਨੇ ਕਿਹਾ ਕਿ ਕੇਰਲ 'ਚ ਬੀਜੇਪੀ ਦੀ ਹੁਣ ਇਕ ਵੀ ਸੀਟ ਨਹੀਂ ਆਈ ਹੈ। ਇਸ ਵਾਰ ਕੇਰਲ ਨੂੰ ਬੀਜੇਪੀ ਦੀ ਹਾਜ਼ਰੀ ਮਜ਼ਬੂਤ ਕਰਨਾ ਹੋਵੇਗਾ। ਪਿਛਲੀ ਯੂ.ਪੀ.ਏ. ਸਰਕਾਰ ਸਿਰਫ ਕੇਰਲ ਲਈ ਵਾਅਦੇ ਕਰਦੀ ਰਹੀ ਸੀ ਪਰ ਐੱਨ.ਡੀ.ਏ. ਗਠਜੋੜ ਸੂਬੇ ਲਈ ਧਨ ਇਕੱਠਾ ਕਰਨ 'ਚ ਅਹਿਮ ਭੂਮਿਕਾ ਨਿਭਾਉਂਦਾ ਸੀ। ਅਮਿਤ ਸ਼ਾਹ ਨੇ ਮਹਾਗਠਜੋੜ ਨੂੰ ਭ੍ਰਿਸ਼ਟਾਚਾਰੀਆਂ ਦਾ ਸਮੂਹ ਦੱਸਿਆ ਸੀ। ਸਾਰੀਆਂ ਰਾਜਨੀਤਕ ਪਾਰਟੀਆਂ ਬੀਜੇਪੀ ਨੂੰ ਰੋਕਣ ਲਈ ਮਹਾਗਠਜੋੜ ਬਣਾਉਣ ਦੀ ਤਿਆਰੀ ਕਰ ਰਹੀ ਹੈ ਇਸ ਦਾ ਸਪੱਸ਼ਟ ਇਸ਼ਾਰਾ ਹੈ ਕਿ ਭਾਜਪਾ ਇਕ ਵਾਰ ਫਿਰ ਸੱਤਾ 'ਚ ਵਾਪਸੀ ਕਰ ਰਹੀ ਹੈ।
ਕੇਰਲ 'ਚ ਯੂਨਾਇਟਿਡ ਡੈਮੋਕ੍ਰੇਟਿਕ ਫਰੰਟ ਚੇ ਲੈਫਟ ਡੈਮੋਕ੍ਰੇਟਿਕ ਫਰੰਟ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੱਤਾਧਾਰੀ ਸਰਕਾਰ ਨੇ ਸਬਰੀਮਾਲਾ 'ਚ ਔਰਤਾਂ ਦੀ ਐਂਟਰੀ 'ਤੇ ਸਿਆਸਤ ਕਰ ਸ਼ਰਧਾਲੂਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ, '30,000 ਸ਼ਰਧਾਲੂਆਂ 'ਤੇ ਗਲਤ ਦੋਸ਼ ਲਗਾਏ ਗਏ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਪ੍ਰਦਰਸ਼ਨ ਕੀਤਾ ਸੀ।' ਸ਼ਾਹ ਨੇ ਸਵਾਲ ਕੀਤਾ ਕਿ ਮਸਜ਼ਿਦਾ 'ਚ ਲਾਊਡ ਸਪੀਕਰ 'ਤੇ ਪਾਬੰਦੀ ਦੇ ਆਦੇਸ਼ ਨੂੰ ਲਾਗੂ ਕਰਨ 'ਚ ਸਰਕਾਰ ਕਿਉਂ ਸੁਸਤ ਰਹੀ ਪਰ ਸਬਰੀਮਾਲਾ ਵਿਵਾਦ ਨੂੰ ਸੁਲਝਾਉਣ 'ਚ ਜ਼ਿਆਦਾ ਤੇਜ਼ੀ ਕਿਉਂ ਦਿਖਾਈ।
ਦਿੱਲੀ ਵਿਧਾਨ ਸਭਾ ’ਚੋਂ ਭਾਜਪਾ ਵਿਧਾਇਕਾਂ ਨੂੰ ਕੱਢਿਆ ਬਾਹਰ
NEXT STORY