ਰਾਮਬਨ (ਏਜੰਸੀ)- ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ 'ਤੇ ਰਾਮਬਨ ਜ਼ਿਲ੍ਹੇ ਦੇ ਮਰੂਗ ਕੋਲ ਵੀਰਵਾਰ ਨੂੰ ਇਕ ਸੁਰੰਗ ਦੇ ਅੰਦਰ ਸ਼੍ਰੀਨਗਰ ਤੋਂ ਜੰਮੂ ਜਾ ਰਹੀ ਸਲੀਪਰ ਬੱਸ ਦੇ ਪਲਟ ਗਈ। ਇਸ ਹਾਦਸੇ 'ਚ 33 ਯਾਤਰੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ 'ਚੋਂ 9 ਨੂੰ ਇਲਾਜ ਲਈ ਰਾਜਕੀ ਮੈਡੀਕਲ ਯੂਨੀਵਰਸਿਟੀ (ਜੀਐੱਮਸੀ) ਜੰਮੂ ਭੇਜਿਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਪੁਲਸ, ਰਾਜ ਆਫ਼ਤ ਰਿਸਪਾਂਸ ਫੋਰਸ (ਐੱਸਡੀਆਰਐੱਫ), ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ), ਫ਼ੌਜ ਦੇ ਜਵਾਨਾਂ ਅਤੇ 'ਸਿਵਲ ਕਵਿਕ ਰਿਸਪਾਂਸ ਟੀਮ' ਦੇ ਸਵੈਮ ਸੇਵਕਾਂ ਦੀ ਮਦਦ ਨਾਲ ਜ਼ਿਲ੍ਹਾ ਹਸਪਤਾਲ (ਰਾਮਬਨ) ਪਹੁੰਚਾਇਆ ਗਿਆ। ਆਵਾਜਾਈ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਪੱਛਮੀ ਬੰਗਾਲ 'ਚ ਰਜਿਸਟਰਡ ਇਸ ਸਲੀਪਰ ਬੱਸ 'ਚ 55 ਯਾਤਰੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਆਵਾਜਾਈ ਸੌਖੀ ਬਣਾਉਣ ਲਈ ਪ੍ਰਭਾਵਿਤ ਸੁਰੰਗ 'ਚ ਇਕ ਪਾਸੇ ਦਾ ਰਸਤਾ ਖੋਲ੍ਹ ਦਿੱਤਾ ਗਿਆ ਹੈ। ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਬਚਾਅ ਤੇ ਆਵਾਜਾਈ ਪ੍ਰਬੰਧਨ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
HP ਦੇ ਸਰਕਾਰੀ CBSE ਸਕੂਲਾਂ 'ਚ ਅਧਿਆਪਕਾਂ ਲਈ ਡਰੈੱਸ ਕੋਡ ਲਾਗੂ
NEXT STORY