ਰਾਮਪੁਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ 'ਚ 30 ਸਾਲਾ ਇਕ ਵਪਾਰੀ ਦਾ ਉਸ ਦੇ ਕਾਰ ਸਰਵਿਸ ਸੈਂਟਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਾਰਦਾਤ ਉਸ ਦੇ 22 ਸਾਲਾ ਸੌਤੇਲੇ ਪੁੱਤ ਨੇ ਕੀਤੀ, ਜੋ ਕਤਲ ਤੋਂ 5 ਦਿਨ ਪਹਿਲਾਂ ਨਿਊਜ਼ੀਲੈਂਡ ਤੋਂ ਆਇਆ ਸੀ। ਉਸ ਨੇ ਕਿਹਾ ਕਿ ਕਤਲ ਦਾ ਕਾਰਨ ਉਸ ਦੀ 49 ਸਾਲਾ ਮਾਂ ਦਾ ਆਪਣੇ ਤੋਂ ਉਮਰ 'ਚ ਕਾਫ਼ੀ ਛੋਟੇ ਵਿਅਕਤੀ ਨਾਲ ਦੂਜਾ ਵਿਆਹ ਨੂੰ ਲੈ ਕੇ ਨਾਰਾਜ਼ਗੀ ਸੀ।
ਵਧੀਕ ਪੁਲਸ ਸੁਪਰਡੈਂਟ ਅਨੁਰਾਗ ਸਿੰਘ ਨੇ ਦੱਸਿਆ ਕਿ 10 ਅਕਤੂਬਰ ਨੂੰ ਇਸ ਕਤਲ ਦੇ 48 ਘੰਟਿਆਂ ਮਗਰੋਂ ਦੋਸ਼ੀ ਅਵਦੀਪ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਰਾਜਨਦੀਪ ਸਿੰਘ (23) ਨੂੰ ਮਿਲਕਨ ਖਾਨਮ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਅਪਰਾਧ 'ਚ ਇਸਤੇਮਾਲ ਆਲਟੋ ਕਾਰ, ਤਿੰਨ ਹਥਿਆਰ ਅਤੇ 6 ਕਾਰਤੂਸ ਵੀ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ,''10 ਅਕਤੂਬਰ ਦੀ ਸ਼ਾਮ ਮਿਲਕ ਖਾਨਮ ਇਲਾਕੇ 'ਚ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਉਸ ਦੀ ਦੁਕਾਨ ਦੇ ਬਾਹਰ ਇਕ ਗੱਡੀ ਰੁਕੀ ਅਤੇ 2 ਹਮਲਾਵਰਾਂ ਨੇ ਬਾਹਰ ਨਿਕਲ ਕੇ ਗੋਲੀਬਾਰੀ ਕੀਤੀ, ਜਿਸ 'ਚ ਉਸ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਸਥਾਨਕ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ।''
ਅਧਿਕਾਰੀ ਦੇ ਅਨੁਸਾਰ, ਇਸ ਘਟਨਾ ਦਾ ਸੀਸੀਟੀਵੀ ਫੁਟੇਜ ਉਪਲੱਬਧ ਸੀ ਅਤੇ ਇਸ ਨੂੰ ਬਹੁਤ ਸਾਰੇ ਲੋਕਾਂ 'ਚ ਪ੍ਰਸਾਰਿਤ ਕੀਤਾ ਗਿਆ ਸੀ। ਸਿੰਘ ਨੇ ਕਿਹਾ,"ਫੁਟੇਜ ਅਤੇ ਹੋਰ ਸਬੂਤਾਂ ਦੀ ਮਦਦ ਨਾਲ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ 'ਚੋਂ ਇਕ ਮ੍ਰਿਤਕ ਦੀ ਪਤਨੀ ਦਾ ਉਸ ਦੇ ਪਹਿਲੇ ਵਿਆਹ ਤੋਂ ਪੁੱਤਰ ਹੈ, ਜਦੋਂ ਕਿ ਦੂਜਾ ਉਸ ਦੀ ਭੂਆ ਦਾ ਪੁੱਤਰ ਹੈ। ਦੋਵੇਂ ਰਿਸ਼ਤੇਦਾਰ ਹਨ।" ਵਧੀਕ ਪੁਲਸ ਸੁਪਰਡੈਂਟ ਨੇ ਕਿਹਾ, "ਅਜਿਹਾ ਜਾਪਦਾ ਹੈ ਕਿ ਕਤਲ ਪਰਿਵਾਰਕ ਝਗੜੇ ਦਾ ਨਤੀਜਾ ਹੈ। ਮ੍ਰਿਤਕ ਨੇ ਆਪਣੇ ਤੋਂ ਬਹੁਤ ਵੱਡੀ ਔਰਤ ਨਾਲ ਵਿਆਹ ਕੀਤਾ ਸੀ। ਔਰਤ ਦੇ ਪਹਿਲੇ ਪਤੀ ਤੋਂ ਹੋਏ ਬੇਟੇ ਉਸ ਦੇ ਦੁਬਾਰਾ ਵਿਆਹ ਕਰਨ ਦੇ ਫੈਸਲੇ ਤੋਂ ਖੁਸ਼ ਨਹੀਂ ਸੀ ਅਤੇ ਸ਼ੁਰੂਆਤੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਸੇ ਨਾਰਾਜ਼ਗੀ ਕਾਰਨ ਕਤਲ ਕੀਤਾ ਗਿਆ।''
ਪੁਲਸ ਦੇ ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਵਦੀਪ ਕਤਲ ਤੋਂ ਲਗਭਗ 5 ਦਿਨ ਪਹਿਲਾਂ ਨਿਊਜ਼ੀਲੈਂਡ ਤੋਂ ਵਾਪਸ ਆਇਆ ਸੀ ਅਤੇ ਉਸ ਨੇ ਰਾਜਨਦੀਪ ਸਿੰਘ ਨਾਲ ਨਵਜੋਤ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਆਪਣੀ ਮਾਂ ਕਮਲ ਕੌਰ ਦੇ ਨਵਜੋਤ ਨਾਲ ਵਿਆਹ ਕਰਨ ਦਾ ਵਿਰੋਧ ਕਰ ਰਿਹਾ ਸੀ ਕਿਉਂਕਿ ਨਵਜੋਤ ਉਸ ਦੀ ਮਾਂ ਤੋਂ ਕਾਫ਼ੀ ਛੋਟਾ ਸੀ। ਕਮਲ ਕੌਰ ਨੇ ਆਪਣੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਨਵਜੋਤ ਨਾਲ ਵਿਆਹ ਕੀਤਾ ਸੀ। ਪੁਲਸ ਦੇ ਅਨੁਸਾਰ, ਉਸ ਦੇ 2 ਪੁੱਤਰ - ਅਵਦੀਪ ਅਤੇ ਜੋਗਨਪ੍ਰੀਤ ਸਿੰਘ- ਜੋ ਨਿਊਜ਼ੀਲੈਂਡ 'ਚ ਰਹਿੰਦੇ ਹਨ, ਇਸ ਵਿਆਹ ਤੋਂ ਨਾਖੁਸ਼ ਸਨ। ਨਵਜੋਤ ਦੇ ਪਿਤਾ ਨਿਸ਼ਾਨ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਨੂੰਹ ਦੇ ਪੁੱਤਰਾਂ ਨੇ ਵਿਆਹ ਦਾ ਵਿਰੋਧ ਕੀਤਾ ਸੀ ਅਤੇ ਉਨ੍ਹਾਂ ਨੇ ਆਪਣੀ ਨੂੰਹ ਲਈ ਸੁਰੱਖਿਆ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ’ਚ ਪ੍ਰਦਰਸ਼ਨਾਂ ਤੇ ਪਾਬੰਦੀਆਂ ’ਤੇ ਬੋਲੇ ਚੀਫ਼ ਜਸਟਿਸ, ‘ਇਹ ਮੇਰਾ ਮੁੱਦਾ ਨਹੀਂ ਹੈ’
NEXT STORY