ਵੈਲਿੰਗਟਨ (ਬਿਊਰੋ)— ਏ.ਆਈ.ਐੱਮ.ਆਈ.ਐੱਮ. ਦੇ ਸਾਂਸਦ ਅਸਦੁਦੀਨ ਓਵੈਸੀ ਨੇ ਦੱਸਿਆ ਕਿ ਨਿਊਜ਼ੀਲੈਂਡ ਵਿਚ ਹੋਈ ਗੋਲੀਬਾਰੀ ਵਿਚ ਅਹਿਮਦ ਜਹਾਂਗੀਰ ਨਾਮ ਦਾ ਇਕ ਭਾਰਤੀ ਸ਼ਖਸ ਵੀ ਜ਼ਖਮੀ ਹੋਇਆ ਹੈ। ਉਸ ਦਾ ਭਰਾ ਇਕਬਾਲ ਜਹਾਂਗੀਰ ਹੈਦਰਾਬਾਦ ਦਾ ਵਸਨੀਕ ਹੈ। ਓਵੈਸੀ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਤੇਲਗਾਂਨਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਕਬਾਲ ਦੀ ਨਿਊਜ਼ੀਲੈਂਡ ਜਾਣ ਵਿਚ ਮਦਦ ਕਰਨ।
ਨਿਊਜ਼ੀਲੈਂਡ ਦੇ ਦੱਖਣੀ ਆਈਸਲੈਂਡ ਸਿਟੀ ਦੀਆਂ ਦੋ ਮਸਜਿਦਾਂ ਵਿਚ ਅੱਜ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ 49 ਲੋਕਾਂ ਦੀ ਮਰਨ ਅਤੇ ਦਰਜਨਾਂ ਜ਼ਖਮੀ ਹੋਣ ਦੀ ਖਬਰ ਹੈ।
ਲੋਕ ਸਭਾ ਚੋਣਾਂ : ਸਪਾ ਨੇ ਜਾਰੀ ਕੀਤੀ ਚੌਥੀ ਲਿਸਟ
NEXT STORY