ਬਿਹਾਰ—ਨਾਲੰਦਾ ਦੇ ਇਸਲਾਮਪੁਰ ਇਲਾਕੇ ਦੇ ਪ੍ਰਾਇਮਰੀ ਹੈਲਥ ਸੈਂਟਰ ਤੋਂ ਨਵਜੰਮੇ ਬੱਚੇ ਦੇ ਚੋਰੀ ਹੋ ਜਾਣ ਕਾਰਨ ਗੁੱਸੇ 'ਚ ਆਏ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ 'ਚ ਪਥਰਾਅ ਕੀਤਾ ਅਤੇ ਕਾਫੀ ਭੰਨ-ਤੋੜ ਵੀ ਕੀਤੀ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਹਸਪਤਾਲ 'ਚ ਡਿਲੀਵਰੀ ਲਈ ਇੱਕ ਔਰਤ ਨੂੰ ਭਰਤੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਨਵਜੰਮੇ ਬੱਚੇ ਦੇ ਜਨਮ ਤੋਂ ਬਾਅਦ ਕਿਸੇ ਔਰਤ ਨੇ ਉਸ ਨੂੰ ਚੋਰੀ ਕਰ ਲਿਆ ਹੈ। ਮੌਕੇ 'ਤੇ ਪੁਲਸ ਪਹੁੰਚਣ ਤੇ ਵੀ ਮਾਮਲਾ ਠੰਡਾ ਨਹੀਂ ਹੋਇਆ ਸਗੋਂ ਗੁੱਸੇ 'ਚ ਆਏ ਲੋਕਾਂ ਨੇ ਪੁਲਸ 'ਤੇ ਵੀ ਹਮਲੇ ਕਰ ਦਿੱਤਾ। ਕਈ ਐਬੂਲੈਂਸ ਅਤੇ ਪੁਲਸ ਦੀਆਂ ਗੱਡੀਆਂ ਹਾਦਸਾਗ੍ਰਸਤ ਹੋ
ਗਈਆਂ।
ਇਸ ਤੋਂ ਬਾਅਦ ਹਿਲਸਾ ਦੇ ਐੱਸ. ਡੀ. ਐੱਮ. ਵੈਭਵ ਚੌਧਰੀ ਨੇ ਕਿਹਾ ਹੈ ਕਿ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀ ਨੂੰ ਫੜਿਆ ਜਾਵੇਗਾ।
ਅਮਰਨਾਥ ਯਾਤਰਾ ਲਈ ਭਲਕੇ ਰਵਾਨਾ ਕੀਤਾ ਜਾਵੇਗਾ ਸ਼ਰਧਾਲੂਆਂ ਦਾ ਪਹਿਲਾ ਜੱਥਾ
NEXT STORY