ਡੂੰਗਰਪੁਰ - ਦਿੱਲੀ ਦੀ ਨਿਰਭਿਆ ਮਾਮਲੇ 'ਚ ਸਾਰੇ ਬਲਾਤਕਾਰੀਆਂ ਦਾ ਕੇਸ ਲੜਨ ਵਾਲੇ ਵਕੀਲ ਏ.ਪੀ. ਸਿੰਘ ਹੁਣ ਹਾਥਰਸ ਮਾਮਲੇ 'ਚ ਆਰੋਪੀਆਂ ਵੱਲੋਂ ਵਕੀਲ ਦੇ ਤੌਰ 'ਤੇ ਕੇਸ ਲੜਨਗੇ। ਦੋਸ਼ੀਆਂ ਦੀ ਵਕਾਲਤ ਲਈ ਏ.ਪੀ. ਸਿੰਘ ਨੂੰ ਸੰਪੂਰਣ ਭਾਰਤੀ ਕਸ਼ਤਰੀ ਮਹਾਸਭਾ ਦੇ ਵੱਲੋਂ ਵਕੀਲ ਨਿਯੁਕਤ ਕੀਤਾ ਗਿਆ ਹੈ। ਇਸ ਦੇ ਲਈ ਸੋਮਵਾਰ ਨੂੰ ਸੰਪੂਰਣ ਭਾਰਤੀ ਕਸ਼ਤਰੀ ਮਹਾਸਭਾ ਵਲੋਂ ਇੱਕ ਪ੍ਰਸਤਾਵ ਪਾਸ ਕੀਤਾ ਗਿਆ।
ਸਾਬਕਾ ਕੇਂਦਰੀ ਮੰਤਰੀ ਰਹੇ ਰਾਜਾ ਮਾਨਵੇਂਦਰ ਸਿੰਘ ਵੱਲੋਂ ਵਕੀਲ ਏ.ਪੀ. ਸਿੰਘ ਨੂੰ ਹਾਥਰਸ ਦੇ ਦੋਸ਼ੀਆਂ ਦਾ ਕੇਸ ਲੜਨ ਲਈ ਕਿਹਾ ਗਿਆ ਹੈ। ਮਾਨਵੇਂਦਰ ਸਿੰਘ ਨੇ ਜਾਰੀ ਕੀਤੇ ਗਏ ਪੱਤਰ 'ਚ ਕਿਹਾ ਹੈ ਕਿ ਸੰਪੂਰਣ ਭਾਰਤੀ ਕਸ਼ਤਰੀ ਮਹਾਸਭਾ ਪੈਸੇ ਇਕੱਠਾ ਕਰ ਵਕੀਲ ਏ.ਪੀ. ਸਿੰਘ ਦੀ ਫੀਸ ਭਰੇਗੀ। ਪੱਤਰ 'ਚ ਕਿਹਾ ਗਿਆ ਹੈ ਕਿ ਹਾਥਰਸ ਕੇਸ ਦੇ ਜ਼ਰੀਏ ਐੱਸ.ਸੀ.- ਐੱਸ.ਟੀ. ਐਕਟ ਦਾ ਦੁਰਪਯੋਗ ਕਰਕੇ ਸਵਰਣ ਸਮਾਜ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜਿਸ ਨਾਲ ਖਾਸਤੌਰ 'ਤੇ ਰਾਜਪੂਤ ਸਮਾਜ ਨੂੰ ਬਹੁਕ ਠੇਸ ਪਹੁੰਚੀ ਹੈ। ਅਜਿਹੇ 'ਚ ਇਸ ਮਾਮਲੇ 'ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਲਈ ਮੁਕੱਦਮੇ ਦੀ ਪੈਰਵੀ ਦੋਸ਼ੀ ਧਿਰ ਵੱਲੋਂ ਏ.ਪੀ. ਸਿੰਘ ਦੇ ਦੁਆਰੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਸਾਬਕਾ ਕੇਂਦਰੀ ਮੰਤਰੀ ਰਾਜਾ ਮਾਨਵੇਂਦਰ ਸਿੰਘ ਨੇ ਆਪਣੇ ਪ੍ਰਤੀਨਿੱਧੀ ਮੰਡਲ ਲਈ ਹਾਥਰਸ 'ਚ ਦੁਖੀ ਰਾਜਪੂਤ ਸਮਾਜ ਦੇ ਪਰਿਵਾਰਾਂ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਇਸ ਦੇ ਲਈ ਹਾਥਰਸ ਦੇ ਪੁਲਸ ਪ੍ਰਧਾਨ ਅਤੇ ਜ਼ਿਲ੍ਹਾ ਅਧਿਕਾਰੀ ਨੂੰ ਮਿਲਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ।
ਹਾਥਰਸ ਦੀ 19 ਸਾਲਾ ਕੁੜੀ ਨੇ ਬੀਤੇ ਮੰਗਲਵਾਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਦਮ ਤੋੜ ਦਿੱਤਾ ਸੀ। ਸਰਕਾਰ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਐੱਸ.ਆਈ.ਟੀ. ਦਾ ਗਠਨ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਮਾਮਲੇ ਦੀ ਸੁਣਵਾਈ ਫਾਸਟ ਟ੍ਰੈਕ ਕੋਰਟ 'ਚ ਹੋਵੇਗੀ। ਮਾਮਲੇ ਦੇ ਸਾਰੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਏਅਰਫੋਰਸ ਡੇਅ 'ਤੇ ਹਿੰਡਨ ਏਅਰਬੇਸ 'ਤੇ ਹੋਵੇਗਾ ਵੱਡਾ ਪ੍ਰੋਗਰਾਮ
NEXT STORY