ਨਵੀਂ ਦਿੱਲੀ— ਨਿਰਭਯਾ ਦੇ ਦੋਸ਼ੀ ਪਵਨ ਗੁਪਤਾ ਨੇ ਆਪਣੇ ਨਵੇਂ ਕਾਨੂੰਨੀ ਸਲਾਹਕਾਰ ਰਵੀ ਕਾਜ਼ੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਏ.ਪੀ. ਸਿੰਘ ਦੇ ਕੇਸ ਛੱਡਣ ਤੋਂ ਬਾਅਦ ਕੋਰਟ ਨੇ ਰਵੀ ਕਾਜ਼ੀ ਨੂੰ ਪਵਨ ਦਾ ਵਕੀਲ ਨਿਯੁਕਤ ਕੀਤਾ ਸੀ। ਚਾਰੇ ਦੋਸ਼ੀਆਂ 'ਚ ਪਵਨ ਗੁਪਤਾ ਹੀ ਅਜਿਹਾ ਹੈ, ਜਿਸ ਕੋਲ ਹੁਣ ਵੀ ਕਿਊਰੇਟਿਵ ਪਟੀਸ਼ਨ ਅਤੇ ਦਯਾ ਪਟੀਸ਼ਨ 2 ਕਾਨੂੰਨੀ ਬਦਲ ਬਚੇ ਹਨ।
ਹੁਣ ਪਵਨ ਦੇ ਇਨਕਾਰ ਤੋਂ ਬਾਅਦ ਇਹ ਮਾਮਲਾ ਥੋੜ੍ਹਾ ਫਸ ਗਿਆ ਹੈ। ਪਵਨ ਨੇ ਡੈੱਥ ਵਾਰੰਟ ਜਾਰੀ ਹੋਣ ਦੇ ਬਾਅਦ ਤੋਂ ਆਪਣੇ ਵਕੀਲ ਰਵੀ ਕਾਜ਼ੀ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ। ਇਨ੍ਹਾਂ ਦੋਹਾਂ ਦਰਮਿਆਨ ਬਚੇ ਹੋਏ ਕਾਨੂੰਨੀ ਬਦਲਾਂ ਦੀ ਵਰਤੋਂ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਹੈ। ਹਾਲਾਂਕਿ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪਵਨ ਨੇ ਰਵੀ ਕਾਜ਼ੀ ਨੂੰ ਮਿਲਣ ਤੋਂ ਕਿਉਂ ਇਨਕਾਰ ਕੀਤਾ। ਜੇਕਰ ਅੱਗੇ ਵੀ ਪਵਨ ਆਪਣੇ ਬਚੇ ਬਦਲਾਂ ਨੂੰ ਇਸਤੇਮਾਲ ਨਹੀਂ ਕਰਦਾ ਹੈ ਤਾਂ ਉਸ ਨੂੰ 3 ਮਾਰਚ ਸਵੇਰੇ 6 ਵਜੇ ਫਾਂਸੀ ਹੋਣੀ ਤੈਅ ਹੈ।
ਤਿਹਾੜ ਜੇਲ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਪੁੱਛਿਆ- ਆਖਰੀ ਵਾਰ ਪਰਿਵਾਰ ਨੂੰ ਕਦੋਂ ਮਿਲਣਾ ਹੈ?
NEXT STORY