ਨਾਗਪੁਰ (ਭਾਸ਼ਾ)— ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨਾਗਪੁਰ ਲੋਕ ਸਭਾ ਸੀਟ ਲਈ ਆਪਣਾ ਨਾਮਜ਼ਦਗੀ ਪੱਤਰ ਸੋਮਵਾਰ ਨੂੰ ਦਾਖਲ ਕਰ ਦਿੱਤਾ ਹੈ। ਇਸ ਸੀਟ 'ਚ ਚੋਣਾਂ 11 ਅਪ੍ਰੈਲ ਨੂੰ ਹੋਣੀਆਂ ਹਨ। ਸਾਲ 2014 ਦੀਆਂ ਚੋਣਾਂ ਵਿਚ ਕਾਂਗਰਸ ਦੇ ਵਿਲਾਸ ਮੁਤੇਮਵਾਰ ਨੂੰ 2.84 ਲੱਖ ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਗਡਕਰੀ ਨੇ ਕਿਹਾ ਕਿ ਉਹ ਇਸ ਵਾਰ ਵੀ ਵੱਡੇ ਫਰਕ ਨਾਲ ਜਿੱਤਣਗੇ। ਗਡਕਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਇਸ ਵਾਰ ਵੀ ਮੈਂ ਹੋਰ ਵੱਡੇ ਫਰਕ ਨਾਲ ਜਿਤਾਂਗਾ।'' ਲੋਕਾਂ ਦੀ ਪਿਛਲੇ 5 ਸਾਲ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੀਤੇ ਕੰਮਾਂ ਬਾਰੇ ਚੰਗੀ ਰਾਇ ਹੈ। ਸਾਡੀ ਸਰਕਾਰ ਨੇ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ ਤੋਂ ਵਧ ਕੰਮ ਕੀਤਾ। ਗਡਕਰੀ ਨੇ ਕਿਹਾ ਕਿ ਜਨਤਾ ਦਾ ਸਮਰਥਨ ਅਤੇ ਪਿਆਰ ਸਾਡੇ ਲਈ ਵੱਡੀ ਤਾਕਤ ਹੈ।
ਓਧਰ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਕਿ ਗਡਕਰੀ ਨਾਗਪੁਰ ਤੋਂ ਇਤਿਹਾਸਕ ਜਿੱਤ ਦਰਜ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਮਹਾਰਾਸ਼ਟਰ ਵਿਚ ਰਿਕਾਰਡ ਬਣਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ-ਸ਼ਿਵਸੈਨਾ ਗਠਜੋੜ ਸੂਬੇ 'ਚ 48 ਲੋਕ ਸਭਾ ਸੀਟਾਂ 'ਚੋਂ 45 ਸੀਟਾਂ ਜਿੱਤੇਗਾ।
ਪ੍ਰਿਯੰਕਾ 'ਤੇ ਭਾਜਪਾ ਨੇਤਾ ਦਾ ਪਲਟਵਾਰ- 'ਤੁਹਾਡੀ ਮਾਤਾ ਜੀ ਦੀ ਤਰ੍ਹਾਂ ਦੇਸ਼ ਨਹੀਂ ਵੇਚਦਾ'
NEXT STORY