ਨਾਗਪੁਰ— ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨਾਗਪੁਰ ਸੰਸਦੀ ਸੀਟ ਲਈ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰ ਨਾਲ ਦਿੱਤੇ ਹਲਫਨਾਮੇ 'ਚ ਆਪਣੀ 25.12 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਦਾ ਐਲਾਨ ਕੀਤਾ ਹੈ। ਗਡਕਰੀ ਨੇ ਸੋਮਵਾਰ ਨੂੰ ਨਾਗਪੁਰ ਲੋਕ ਸਭਾ ਸੀਟ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਸੀਟ 'ਤੇ ਵੋਟਿੰਗ 11 ਅਪ੍ਰੈਲ ਨੂੰ ਹੋਵੇਗੀ। ਉਨ੍ਹਾਂ ਦੇ ਟੈਕਸ ਰਿਟਰਨ ਫਾਰਮ ਅਨੁਸਾਰ, ਸਾਲ 2013-14 'ਚ ਉਨ੍ਹਾਂ ਦੀ ਕੁੱਲ ਆਮਦਨ 2,66,390 ਰੁਪਏ ਅਤੇ 2017-18 'ਚ 6,40,700 ਰੁਪਏ ਰਹੀ। ਹਲਫਨਾਮੇ ਅਨੁਸਾਰ, ਉਨ੍ਹਾਂ ਕੋਲ 69,38,691 ਰੁਪਏ ਦੀ ਚੱਲ ਜਾਇਦਾਦ, ਜਦੋਂ ਕਿ ਉਨ੍ਹਾਂ ਦੀ ਪਤਨੀ ਕੋਲ 91,99,160 ਰੁਪਏ ਦੀ ਚੱਲ ਜਾਇਦਾਦ ਹੈ।
ਸੰਯੁਕਤ ਹਿੰਦੂ ਪਰਿਵਾਰ (ਐੱਚ.ਯੂ.ਐੱਫ.) ਦੇ ਨਾਂ 'ਤੇ ਕੁੱਲ 66,07,924 ਰੁਪਏ ਦੀ ਜਾਇਦਾਦ ਗਡਕਰੀ ਕੋਲ ਹੈ। ਇਸੇ ਤਰ੍ਹਾਂ, ਗਡਕਰੀ ਕੋਲ 6,95,98,325 ਰੁਪਏ ਅਤੇ ਉਨ੍ਹਾਂ ਦੀ ਪਤਨੀ ਕੋਲ 6,48,60,325 ਰੁਪਏ ਦੀ ਅਚੱਲ ਜਾਇਦਾਦ ਹੈ। ਐੱਚ.ਯੂ.ਐੱਫ. ਦੇ ਨਾਂ 'ਤੇ ਉਨ੍ਹਾਂ ਦੀ ਕੁੱਲ 9,40,31,224 ਰੁਪਏ ਦੀ ਜਾਇਦਾਦ ਹੈ। ਗਡਕਰੀ ਨੇ ਨਾਗਪੁਰ ਦੇ ਧਪੇਵਾਡਾ 'ਚ 29 ਏਕੜ ਦੀ ਖੇਤੀ ਜ਼ਮੀਨ ਆਪਣੇ ਕੋਲ ਹੋਣ ਦਾ ਐਲਾਨ ਕੀਤਾ ਹੈ, ਜਿਸ 'ਚੋਂ 15 ਏਕੜ ਉਨ੍ਹਾਂ ਦੀ ਪਤਨੀ ਦੇ ਨਾਂ ਹੈ ਅਤੇ 14.60 ਏਕੜ ਐੱਚ.ਯੂ.ਐੱਫ. ਦੇ ਨਾਂ 'ਤੇ ਰਜਿਸਟਰਡ ਹੈ। ਗਡਕਰੀ ਨੇ ਮਹਾਲ (ਨਾਗਪੁਰ) 'ਚ ਇਕ ਜੱਦੀ ਮਕਾਨ ਅਤੇ ਵਰਲੀ (ਮੁੰਬਈ) 'ਚ ਇਕ ਐੱਮ.ਐੱਲ.ਏ. ਸੋਸਾਇਟੀ 'ਚ ਇਕ ਫਲੈਟ ਹੋਣ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਨੇ ਆਪਣੇ ਹਲਫਨਾਮੇ 'ਚ ਦੱਸਿਆ ਕਿ ਉਨ੍ਹਾਂ ਨੇ ਬਚਤ ਯੋਜਨਾ, ਮਿਊਚੁਅਲ ਫੰਡ, ਬਾਂਡ ਅਤੇ ਸ਼ੇਅਰਾਂ 'ਚ 3,55,510 ਰੁਪਏ ਨਿਵੇਸ਼ ਕੀਤੇ ਹਨ। ਹਲਫਨਾਮੇ ਅਨੁਸਾਰ, ਉਨ੍ਹਾਂ ਦੇ ਬੈਂਕ ਖਾਤਿਆਂ 'ਚ 8,99,111 ਰੁਪਏ ਹਨ। ਉਨ੍ਹਾਂ ਦੀ ਪਤਨੀ ਦੇ ਬੈਂਕ ਖਾਤੇ 'ਚ 11,07,909 ਰੁਪਏ ਹਨ। ਸੀਨੀਅਰ ਭਾਜਪਾ ਨੇਤਾ 'ਤੇ ਬੈਂਕ ਦਾ 1,57,21,753 ਰੁਪਏ ਦਾ ਕਰਜ਼ ਵੀ ਹੈ। ਗਡਕਰੀ ਨੇ 6 ਕਾਰਾਂ ਦਾ ਵੀ ਐਲਾਨ ਕੀਤਾ ਹੈ, ਜਿਨ੍ਹਾਂ 'ਚੋਂ 4 ਉਨ੍ਹਾਂ ਦੀ ਪਤਨੀ ਦੇ ਨਾਂ ਹਨ।
ਹਿਮਾਚਲ 'ਚੋਂ ਚੋਣ ਡਿਊਟੀ 'ਤੇ ਗਏੇ 11 ਆਈ. ਏ. ਐੱਸ ਅਧਿਕਾਰੀ
NEXT STORY