ਵੈਸ਼ਾਲੀ— ਬਿਹਾਰ ਦੇ ਵੈਸ਼ਾਲੀ ਜ਼ਿਲੇ 'ਚ ਪਾਣੀ ਦੀ ਕਮੀ ਅਤੇ ਚਮਕੀ ਬੁਖਾਰ ਨਾਲ ਮਰਨ ਵਾਲੇ ਬੱਚਿਆਂ ਲਈ ਪ੍ਰਦਰਸ਼ਨ ਕਰਨ ਵਾਲੇ ਪਿੰਡ ਵਾਸੀਆਂ ਵਿਰੁੱਧ ਸਰਕਾਰ ਨੇ ਮੁਕੱਦਮਾ ਦਰਜ ਕੀਤਾ ਹੈ। ਰਾਜ ਸਰਕਾਰ ਵਲੋਂ 39 ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। ਇਸ ਦੇ ਜਵਾਬ 'ਚ ਜ਼ਿਲੇ ਦੇ ਹਰਿਵੰਸ਼ਪੁਰ ਪਿੰਡ ਦੇ ਰਹਿਣ ਵਾਲੇ ਲੋਕਾਂ ਨੇ ਵੀ ਸਰਕਾਰ ਵਿਰੁੱਧ ਕੇਸ ਦਰਜ ਕਰਵਾਉਣ ਦਾ ਐਲਾਨ ਕੀਤਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਬੱਚੇ ਮਰੇ ਅਤੇ ਅਸੀਂ ਉਨ੍ਹਾਂ ਲਈ ਪਾਣੀ ਅਤੇ ਦਵਾਈਆਂ ਲਈ ਲੜਾਈ ਲੜੀ ਪਰ ਸਾਡੇ ਵਿਰੁੱਧ ਹੀ ਮੁਕੱਦਮਾ ਦਰਜ ਕਰ ਦਿੱਤਾ ਗਿਆ।ਪਿੰਡ ਵਾਸੀਆਂ ਨੇ ਆਪਣੇ ਉੱਪਰ ਦਰਜ ਮੁਕੱਦਮੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਪਿੰਡ ਦੇ ਰਹਿਣ ਵਾਲੇ ਰਾਜੇਸ਼ ਸਾਹਨੀ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ, ਡੀ.ਐੱਮ., ਬੀ.ਡੀ.ਓ. ਅਤੇ ਹੋਰ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਵਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਣੀ ਅਤੇ ਦਵਾਈਆਂ ਤੋਂ ਬਿਨਾਂ ਸਾਡੇ ਬੱਚੇ ਮਰ ਗਏ ਅਤੇ ਅਸੀਂ ਉਨ੍ਹਾਂ ਲਈ ਲੜਾਈ ਲੜੀ ਪਰ ਸਰਕਾਰ ਨੇ ਸਾਡੇ 'ਤੇ ਹੀ ਕੇਸ ਕਰ ਦਿੱਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇਕਰ ਅਸੀਂ ਹਾਈ ਕੋਰਟ ਜਾਣਾ ਹੈ ਤਾਂ ਅਸੀਂ ਵੀ ਕੇਸ ਫਾਈਲ ਕਰਾਂਗੇ। ਅਸੀਂ ਮੰਗ ਕਰਾਂਗੇ ਕਿ ਸਾਡੇ ਵਿਰੁੱਧ ਸਾਰੇ ਮੁਕੱਦਮੇ ਵਾਪਸ ਲਏ ਜਾਣਗੇ।ਜ਼ਿਕਰਯੋਗ ਹੈ ਕਿ ਰਾਜ ਦੇ ਹਰਿਵੰਸ਼ਪੁਰ ਪਿੰਡ ਦੇ ਰਹਿਣ ਵਾਲੇ 39 ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ ਅਤੇ ਇਲਾਜ 'ਚ ਪਾਣੀ ਦੀ ਕਮੀ ਨੂੰ ਲੈ ਕੇ ਰਾਜ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਸੀ।
ਅੱਤਵਾਦ ਵਿਰੁੱਧ ਯਕੀਨੀ ਹੋਵੇ 'ਜ਼ੀਰੋ ਟਾਲਰੈਂਸ' ਦੀ ਨੀਤੀ : ਅਮਿਤ ਸ਼ਾਹ
NEXT STORY