ਪਟਨਾ, (ਭਾਸ਼ਾ)– ਪਟਨਾ ਹਾਈ ਕੋਰਟ ਨੇ ਹੱਤਿਆ ਦੇ 28 ਸਾਲ ਪੁਰਾਣੇ ਇਕ ਮਾਮਲੇ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵਿਰੁੱਧ ਇਕ ਹੇਠਲੀ ਅਦਾਲਤ ਵਲੋਂ ਸ਼ੁਰੂ ਕੀਤੀ ਗਈ ਅਪਰਾਧਿਕ ਕਾਰਵਾਈ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀ। ਜਸਟਿਸ ਏ. ਅਮਾਨਉੱਲਾ ਨੇ ਕੁਮਾਰ ਦੀ ਅਰਜ਼ੀ 'ਤੇ ਇਹ ਹੁਕਮ ਜਾਰੀ ਕੀਤਾ। ਕੁਮਾਰ ਜਨਤਾ ਦਲ ਯੂਨਾਈਟਿਡ ਦੇ ਮੁਖੀ ਵੀ ਹਨ।
ਕੁਮਾਰ ਨੇ ਐਡੀਸ਼ਨਲ ਚੀਫ ਮੈਟਰੋਪਾਲੀਟਨ ਮੈਜਿਸਟਰੇਟ (ਏ. ਸੀ. ਜੇ. ਐੱਮ.) ਵਲੋਂ ਉਨ੍ਹਾਂ ਵਿਰੁੱਧ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਚੁਣੌਤੀ ਦਿੱਤੀ ਸੀ। ਮੈਟਰੋਪਾਲੀਟਨ ਮੈਜਿਸਟਰੇਟ ਅਦਾਲਤ ਨੇ ਪਟਨਾ ਜ਼ਿਲੇ ਦੇ ਪੰਡਾਰਕ ਥਾਣੇ ਵਿਚ ਦਰਜ ਐੱਫ. ਆਈ. ਆਰ. ਦਾ ਨੋਟਿਸ ਲਿਆ ਸੀ। ਵਰਣਨਯੋਗ ਹੈ ਕਿ 16 ਨਵੰਬਰ 1991 ਵਿਚ ਦਰਜ ਕਰਵਾਈ ਗਈ ਐੱਫ. ਆਈ. ਆਰ. ਵਿਚ ਸੀਤਾਰਾਮ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਹੋਰਨਾਂ ਦੇ ਨਾਲ ਕੁਮਾਰ ਨੂੰ ਵੀ ਮੁਲਜ਼ਮ ਨਾਮਜ਼ਦ ਕੀਤਾ ਗਿਆ ਸੀ।
ਰੋਜ਼ਗਾਰ 'ਤੇ ਸੱਚ ਲੁਕਾ ਰਹੇ ਹਨ ਪੀ. ਐੱਮ. : ਰਾਹੁਲ
NEXT STORY