ਸ਼੍ਰੀਨਗਰ— ਸਰਦੀਆਂ ਦੀ ਰਾਜਧਾਨੀ ਦੇ 17 ਪੋਲਿੰਗ ਸਟੇਸ਼ਨਾਂ 'ਤੇ ਮਤਦਾਤਾਵਾਂ ਦਾ ਸੋਕਾ ਪਿਆ ਹੋਇਆ ਹੈ। ਸਵੇਰੇ 11 ਵਜੇ ਤੱਕ ਇਕ ਵੀ ਮਤਦਾਨ ਨਹੀਂ ਹੋਇਆ ਹੈ। ਬੰਦ ਦਾ ਅਸਰ ਸਾਫ ਤੌਰ 'ਤੇ ਦੇਖਿਆ ਜਾ ਰਿਹਾ ਹੈ। ਅਧਿਕਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਰੇ ਪੋਲਿੰਗ ਸਟੇਸ਼ਨ ਖਾਲੀ ਹਨ।
ਕਰਣ ਨਗਰ ਦੇ ਕਾਸੇਟ ਸਕੂਲ 'ਚ ਪੰਜ ਪੋਲਿੰਗ ਸਟੇਸ਼ਨ ਹਨ ਦੋ ਮੁਨਾਰਾਬਾਦ ਦੇ ਮਿਡਲ ਸਕੂਲ 'ਚ, ਦੋ ਕਰਣ ਨਗਰ ਦੇ ਆਰ.ਐਂਡ.ਬੀ ਆਫਿਸ 'ਚ, 6 ਫਤਿਹ ਕਦਲ ਦੇ ਟਾਇਨੀ ਟਾਟਸ ਸਕੂਲ 'ਚ ਅਤੇ ਦੋ ਕਮਿਊਨਿਟੀ ਸੈਂਟਰ 'ਚ ਹੈ। ਇਹ ਪੋਲਿੰਗ ਸਟੇਸ਼ਨ ਫਤਿਹ ਕਦਲ, ਕਰਣ ਨਗਰ, ਸੈਯਦ ਅਕਬਰ ਅਤੇ ਮੁਨਾਰਾਬਾਦ ਵਾਰਡਾਂ ਦੇ ਹਨ। ਵੱਖਵਾਦੀਆਂ ਨੇ ਚੋਣਾਂ ਦੇ ਬਾਈਕਾਟ ਦੇ ਚੱਲਦੇ ਅੱਜ ਕਸ਼ਮੀਰ ਬੰਦ ਦਾ ਸੱਦਾ ਦਿੱਤਾ ਹੈ। ਜੰਮੂ ਕਸ਼ਮੀਰ 'ਚ ਦੂਜੇ ਪੜਾਅ ਦੀਆਂ ਚੋਣਾਂ ਹੋ ਰਹੀਆਂ ਹਨ।
10ਵੀਂ ਪਾਸ ਲਈ ਇੰਡੀਅਨ ਕੋਸਟ ਗਾਰਡ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY