ਵੈੱਬ ਡੈਸਕ- 3 ਨਵੰਬਰ 2026 ਨੂੰ ਬੁੱਧ ਦੇਵ ਰਾਹੂ ਦੇ ਸਵਾਤੀ ਨਕਸ਼ਤਰ 'ਚ ਪ੍ਰਵੇਸ਼ ਕਰਨ ਜਾ ਰਹੇ ਹਨ। ਇਹ ਨਕਸ਼ਤਰ ਪਰਿਵਰਤਨ ਸਵੇਰੇ 5.53 ਵਜੇ ਹੋਵੇਗਾ। ਬੁੱਧ ਦੇ ਸਵਾਤੀ ਨਕਸ਼ਤਰ 'ਚ ਪ੍ਰਵੇਸ਼ ਦੇ ਨਾਲ ਕੁਝ ਰਾਸ਼ੀਆਂ ਦੇ ਚੰਗੇ ਦਿਨ ਸ਼ੁਰੂ ਹੋ ਸਕਦੇ ਹਨ। ਇਨ੍ਹਾਂ ਰਾਸ਼ੀਆਂ ਨੂੰ ਨੌਕਰੀ ਅਤੇ ਪੈਸਿਆਂ ਨਾਲ ਜੁੜੇ ਮਾਮਲਿਆਂ 'ਚ ਫਾਇਦ ਮਿਲੇਗਾ। ਆਓ ਜਾਣਦੇ ਹਾਂ ਬੁੱਧ ਦਾ ਇਹ ਨਕਸ਼ਤਰ ਪਰਿਵਰਤਨ ਕਿਹੜੀਆਂ ਰਾਸ਼ੀਆਂ ਨੂੰ ਬੰਪਰ ਲਾਭ ਦੇਵੇਗਾ :-
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਵਾਲਿਆਂ ਲਈ ਇਹ ਨਕਸ਼ਤਰ ਕਈ ਮਾਮਲਿਆਂ 'ਚ ਫਾਇਦੇਮੰਦ ਸਾਬਿਤ ਹੋਸਕਦਾ ਹੈ। ਨੌਕਰੀ ਕਰਨ ਵਾਲਿਆਂ ਨੂੰ ਆਪਣਏ ਕੰਮ 'ਚ ਚੰਗਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਮਿਹਨਤ ਅਤੇ ਕੰਮ ਕਰਨ ਦੇ ਤਰੀਕਿਆਂ ਨਾਲ ਸੀਨੀਅਰ ਅਧਿਕਾਰੀ ਪ੍ਰਭਾਵਿਤ ਹੋ ਸਕਦੇ ਹਨ। ਲੇਖਨ, ਮੀਡੀਆ, ਕਲਾ ਅਤੇ ਰਚਨਾਤਕਮ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲਣ ਦੀ ਉਮੀਦ ਹੈ। ਕਰੀਅਰ 'ਚ ਅੱਗੇ ਵਧਣ ਦੇ ਨਵੇਂ ਰਸਤੇ ਵੀ ਖੁੱਲ੍ਹ ਸਕਦੇ ਹਨ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਵਾਲਿਆਂ ਲਈ ਬੁੱਧ ਦਾ ਇਹ ਨਕਸ਼ਤਰ ਪੈਸਿਆਂ ਦੇ ਮਾਮਲਿਆਂ 'ਚ ਚੰਗਾ ਰਹਿ ਸਕਦਾ ਹੈ। ਇਸ ਨਾਲ ਤੁਹਾਡੀ ਆਮਦਨੀ ਵਧ ਸਕਦੀ ਹੈ ਅਤੇ ਪੈਸੇ ਬਚਾਉਣ ਦੇ ਨਵੇਂ ਮੌਕੇ ਮਿਲ ਸਕਦੇ ਹਨ। ਨੌਕਰੀ ਕਰਨ ਵਾਲਿਆਂ ਨੂੰ ਪ੍ਰਮੋਸ਼ਨ ਜਾਂ ਤਨਖਾਹ ਵਧਣ ਦੀ ਖੁਸ਼ਖਬਰੀ ਮਿਲ ਸਕਦੀ ਹੈ। ਪਰਿਵਾਰਕ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਵੀ ਚੰਗਾ ਮੁਨਾਫ਼ਾ ਹੋਣ ਦੇ ਯੋਗ ਹਨ।
ਧਨੁ ਰਾਸ਼ੀ
ਧਨੁ ਰਾਸ਼ੀ ਵਾਲਿਆਂ ਲਈ ਇਹ ਨਕਸ਼ਤਰ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਨੌਕਰੀ ਕਰਨ ਵਾਲਿਆਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਕੰਮਕਾਜ 'ਚ ਅਨੁਭਵੀ ਲੋਕਾਂ ਦਾ ਸਹਿਯੋਗ ਮਿਲੇਗਾ, ਜਿਸ ਨਾਲ ਰੁਕੇ ਹੋਏ ਕੰਮ ਪੂਰੇ ਕਰਨ 'ਚ ਮਦਦ ਮਿਲੇਗੀ। ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋ ਸਕਦੀ ਹੈ। ਇਸ ਦੇ ਨਾਲ ਹੀ ਤੁਹਾਡੀ ਆਮਦਨੀ ਵਧ ਸਕਦੀ ਹੈ ਅਤੇ ਧਨ ਲਾਭ ਦੇ ਨਵੇਂ ਮੌਕੇ ਮਿਲ ਸਕਦੇ ਹਨ।
ਮਕਰ ਰਾਸ਼ੀ
ਮਕਰ ਰਾਸ਼ੀ ਵਾਲਿਆਂ ਲਈ ਇਹ ਨਕਸ਼ਤਰ ਚੰਗਾ ਰਹਿਣ ਵਾਲਾ ਹੈ। ਨੌਕਰੀ ਦੀ ਭਾਲ ਕਰ ਰਹੇ ਲੋਕਾਂ ਨੂੰ ਚੰਗੀ ਖ਼ਬਰ ਮਿਲ ਸਕਦੀ ਹੈ। ਨੌਕਰੀਪੇਸ਼ਾ ਲੋਕਾਂ ਨੂੰ ਪ੍ਰਮੋਸ਼ਨ ਜਾਂ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ। ਕੰਮ ਦੇ ਸਿਲਸਿਲੇ 'ਚ ਕੀਤੀਆਂ ਗਈਆਂ ਯਾਤਰਾਵਾਂ ਤੋਂ ਵੀ ਫਾਇਦਾ ਹੋ ਸਕਦਾ ਹੈ। ਕਰੀਅਰ 'ਚ ਅੱਗੇ ਵਧਣ ਅਤੇ ਨਵੇਂ ਮੌਕੇ ਪਾਉਣ ਲਈ ਇਹ ਸਮਾਂ ਚੰਗਾ ਰਹਿ ਸਕਦਾ ਹੈ।
ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਰਿਟਾਇਰ ਹੋਏ ਏਅਰ ਮਾਰਸ਼ਲ AP ਸਿੰਘ ! ਹੁਣ ਆਸ਼ੂਤੋਸ਼ ਦੀਕਸ਼ਿਤ ਸੰਭਾਲਣਗੇ ਭਾਰਤੀ ਏਅਰ ਫੋਰਸ ਦੀ ਕਮਾਨ
NEXT STORY