ਨਵੀਂ ਦਿੱਲੀ— ਤ੍ਰਿਣਮੂਲ ਕਾਂਗਰਸ 'ਚ ਨਵੀਆਂ ਚੁਣੀਆਂ ਗਈਆਂ ਸੰਸਦ ਮੈਂਬਰ ਨੁਸਰਤ ਜਹਾਂ ਅਤੇ ਮਿਮੀ ਚੱਕਰਵਰਤੀ ਨੇ ਮੰਗਲਵਾਰ ਯਾਨੀ ਕਿ ਅੱਜ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਦੋਵੇਂ ਸੰਸਦ ਦੇ ਬਾਹਰ ਆਪਣਾ ਧੀਰਜ ਗੁਆ ਬੈਠੀਆਂ। ਸੰਸਦ 'ਚ ਬਾਹਰ ਨਿਕਲਦੇ ਸਮੇਂ ਮੀਡੀਆ ਨੇ ਦੋਹਾਂ ਨੂੰ ਘੇਰ ਲਿਆ ਅਤੇ ਸਵਾਲ ਦੌਰਾਨ ਉਹ ਧੀਰਜ ਗੁਆ ਬੈਠੀਆਂ ਅਤੇ ਮੀਡੀਆ ਨੂੰ ਕਿਹਾ 'ਧੱਕਾ ਨਾ ਦਿਉ'। ਦਰਅਸਲ ਸੰਸਦ ਤੋਂ ਬਾਹਰ ਆਉਂਦੇ ਹੀ ਮੀਡੀਆ ਨੇ ਉਨ੍ਹਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਮੀਡੀਆ ਨੇ ਉਨ੍ਹਾਂ ਨੂੰ ਸਵਾਲ ਕੀਤਾ ਸੀ ਕਿ ਫਿਲਮ ਦੀ ਸ਼ੂਟਿੰਗ ਕਦੋਂ ਹੋ ਰਹੀ ਹੈ। ਅਸਹਿਜ ਮਹਿਸੂਸ ਕਰਦੇ ਹੋਏ ਉਹ ਦੋਵੇਂ ਮੀਡੀਆ 'ਤੇ ਭੜਕ ਗਈਆਂ। ਹਾਲਾਂਕਿ ਦੋਹਾਂ ਨੇ ਸ਼ੁਰੂ ਵਿਚ ਮੀਡੀਆ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਮਿਮੀ ਨੇ ਮੀਡੀਆ ਦੇ ਲੋਕਾਂ ਨੂੰ ਇਕ ਪਾਸੇ ਜਾਣ ਲਈ ਕਿਹਾ, ਤਾਂ ਕਿ ਉਹ ਉੱਥੋਂ ਜਾ ਸਕਣ। ਜਦੋਂ ਅਜਿਹਾ ਨਹੀਂ ਹੋਇਆ ਤਾਂ ਉਹ ਬੇਚੈਨ ਹੋ ਗਈਆਂ ਅਤੇ ਧੀਰਜ ਗੁਆ ਬੈਠੀਆਂय़। ਮਿਮੀ, ਨੁਸਰਤ ਦੇ ਪਿੱਛੇ ਖੜ੍ਹੀ ਹੋ ਗਈ। ਉਹ ਸੰਸਦ 'ਚ ਵਾਪਸ ਮੁੜ ਗਈ ਪਰ ਬਾਅਦ ਵਿਚ ਸੁਰੱਖਿਆ ਕਰਮਚਾਰੀਆਂ ਨੇ ਰਸਤਾ ਬਣਾਇਆ। ਨੁਸਰਤ ਨੇ ਗੁੱਸੇ 'ਚ ਆ ਕੇ ਕਿਹਾ, ਤੁਸੀਂ ਧੱਕਾ ਨਹੀਂ ਮਾਰ ਸਕਦੇ ਸਰ, ਸਮਝੋ ਗੱਲ ਨੂੰ। ਮੀਡੀਆ ਨੇ ਉਨ੍ਹਾਂ ਦੋਹਾਂ ਦੀ ਇਕੱਠੇ ਤਸਵੀਰ ਲੈਣ ਦੀ ਬੇਨਤੀ ਕੀਤੀ ਸੀ।
ਸਕੂਲ ਭਵਨ ਹੇਠਾਂ ਚੱਲਣ ਵਾਲੀ ਫੈਕਟਰੀ 'ਚ ਲੱਗੀ ਅੱਗ, 150 ਬੱਚਿਆਂ ਨੂੰ ਸੁਰੱਖਿਅਤ ਬਚਾਇਆ
NEXT STORY