ਕੋਲਕਾਤਾ— ਅਦਾਕਾਰਾ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਕੋਲਕਾਤਾ 'ਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ 'ਚ ਸ਼ਾਮਲ ਹੋਈ। ਨੁਸਰਤ ਜਹਾਂ ਨੂੰ ਬਤੌਰ ਮੁੱਖ ਮਹਿਮਾਨ ਸੱਦਾ ਦਿੱਤਾ ਹੈ। ਇੱਥੇ ਨੁਸਰਤ ਨੇ ਭਗਵਾਨ ਜਗਨਨਾਥ ਦੀ ਆਰਤੀ ਵੀ ਕੀਤੀ। ਰੱਥ ਯਾਤਰਾ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਮੌਜੂਦ ਰਹੀ। ਨੁਸਰਤ ਨੇ ਮਮਤਾ ਨਾਲ ਭਗਵਾਨ ਦਾ ਰੱਥ ਵੀ ਖਿੱਚਿਆ। ਜ਼ਿਕਰਯੋਗ ਹੈ ਕਿ ਨੁਸਰਤ ਪੱਛਮੀ ਬੰਗਾਲ ਦੀ ਬਸੀਰਹਾਟ ਲੋਕ ਸਭਾ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਹੈ। ਇਸ ਰੱਥ ਯਾਤਰਾ 'ਚ ਨੁਸਰਤ ਦੇ ਪਤੀ ਨਿਖਿਲ ਜੈਨ ਵੀ ਸ਼ਾਮਲ ਹੋਏ। ਨੁਸਰਤ ਪੈਰੇਟ ਗ੍ਰੀਨ ਕਲਰ ਦੀ ਸਾੜੀ 'ਚ ਨਜ਼ਰ ਆਈ। ਸਿਰ 'ਤੇ ਪੱਲੂ, ਮਾਂਗ 'ਚ ਸਿੰਦੂਰ, ਗਲੇ 'ਚ ਮੰਗਰਸੂਤਰ ਅਤੇ ਹੱਥ 'ਚ ਲਾਲ ਚੂੜਾ ਪਾਏ ਨੁਸਰਤ ਬੇਹੱਦ ਖੂਬਸੂਰਤ ਲੱਗ ਰਹੀ ਸੀ।ਇੱਥੇ ਮੀਡੀਆ ਨਾਲ ਗੱਲਬਾਤ 'ਚ ਨੁਸਰਤ ਨੇ ਆਪਣੀਆਂ ਆਲੋਚਨਾਵਾਂ 'ਤੇ ਜਵਾਬ ਵੀ ਦਿੱਤਾ। ਉਨ੍ਹਾਂ ਨੇ ਕਿਹਾ,''ਮੈਂ ਹਰ ਧਰਮ ਦਾ ਸਨਮਾਨ ਕਰਦੀ ਹਾਂ। ਮੈਂ ਪੈਦਾਇਸ਼ੀ ਮੁਸਲਮਾਨ ਹਾਂ। ਇਸਲਾਮ 'ਚ ਵਿਸ਼ਵਾਸ ਰੱਖਦੀ ਹਾਂ। ਮੈਨੂੰ ਲੈ ਕੇ ਬਿਨਾਂ ਕਾਰਨ ਵਿਵਾਦ ਫੈਲਾਇਆ ਗਿਆ।'' ਜ਼ਿਕਰਯੋਗ ਹੈ ਨੁਸਰਤ ਜਹਾਂ ਲਾਲ ਚੂੜਾ ਪਾ, ਮੱਥੇ 'ਤੇ ਸਿੰਦੂਰ ਲੱਗਾ ਸੰਸਦ 'ਚ ਸਹੁੰ ਚੁੱਕਣ ਪਹੁੰਚੀ ਸੀ। ਮਾਂਗ 'ਚ ਸਿੰਦੂਰ ਲਗਾਉਣ ਨੂੰ ਲੈ ਕੇ ਨੁਸਰਤ ਵਿਰੁੱਧ ਫਤਵਾ ਵੀ ਜਾਰੀ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਗੱਲ ਦਾ ਵੀ ਉਨ੍ਹਾਂ ਨੇ ਮੂੰਹ ਤੋੜ ਜਵਾਬ ਦਿੱਤਾ ਸੀ।
'ਬਾਬਾ ਬਰਫਾਨੀ' ਦੇ ਦਰਸ਼ਨਾਂ ਲਈ ਗਏ 25 ਸ਼ਰਧਾਲੂਆਂ ਨੂੰ ਸਾਹ ਲੈਣ 'ਚ ਹੋਈ ਔਖ
NEXT STORY