ਮੁੰਬਈ - 'ਮੁੰਬਈ ਹਾਈ' ਅਪਤਟੀ ਤੇਲ ਖੇਤਰ ਦੇ ਨੇੜੇ ਸ਼ਨੀਵਾਰ ਨੂੰ ਰੋਹਿਣੀ ਨਾਮਕ ਬੇੜੇ ਵਿਚ ਅੱਗ ਲੱਗ ਗਈ ਜਿਸ ਕਾਰਣ ਚਾਲਕ ਦਸਤੇ ਦਾ ਇਕ ਮੈਂਬਰ ਝੁਲਸ ਗਿਆ ਅਤੇ 3 ਹੋਰ ਮੈਂਬਰ ਇੰਜਣ ਰੂਮ ਵਿਚ ਫਸ ਗਏ। ਇਹ ਜਾਣਕਾਰੀ ਭਾਰਤੀ ਕੋਸਟ ਗਾਰਡ ਨੇ ਇਕ ਨੋਟਿਸ ਵਿਚ ਦਿੱਤੀ। ਇਸ ਵਿਚ ਕਿਹਾ ਗਿਆ ਕਿ ਦੁਪਹਿਰ ਇਕ ਵਜੇ 'ਰੋਹਿਣੀ' ਨਾਮਕ ਬੇੜੇ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ।
ਸਮੁੰਦਰ ਵਿਚ ਤੇਲ ਖੇਤਰ ਦੇ ਨੇੜੇ ਮੌਜੂਦ 'ਐੱਮ.ਵੀ. ਅਲਬਾਟ੍ਰੋਸ-5 ਬੇੜਾ ਪ੍ਰਭਾਵਿਤ ਬੇੜੇ ਨੂੰ 'ਮੁੰਬਈ ਹਾਈ' ਤੋਂ ਖਿੱਚ ਕੇ ਦੂਰ ਲੈ ਗਿਆ। ਇਸ ਪਿੱਛੋਂ ਭਾਰਤੀ ਕੋਸਟ ਗਾਰਡ ਨੇ ਆਪਣੇ ਅਪਤਟੀ ਗਸ਼ਤੀ ਬੇੜੇ 'ਸਮਰਥ' ਨੂੰ ਅੱਗ ਬੁਝਾਉਣ ਦੇ ਕੰਮ ਵਿਚ ਲਗਾ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਬਰਡ ਫਲੂ ਦਾ ਖ਼ਤਰਾ! ਮਹਾਰਾਸ਼ਟਰ 'ਚ 151 ਪੰਛੀਆਂ ਦੀ ਮੌਤ
NEXT STORY