ਨਵੀਂ ਦਿੱਲੀ—ਭਾਰਤ ਦੇ ਕਈ ਸ਼ਹਿਰ ਇਸ ਸਮੇਂ ਭੀਸ਼ਣ ਜਲ ਸੰਕਟ ਤੋਂ ਗੁਜ਼ਰ ਰਹੇ ਹਨ। ਜਲ ਭੰਡਾਰ 'ਚ ਪਾਣੀ ਦਾ ਘਟਦਾ ਜਲ ਪੱਧਰ ਚਿੰਤਾ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ ਕਿਉਂਕਿ ਜੇਕਰ ਏਸੇ ਤਰ੍ਹਾਂ ਦੀ ਪਾਣੀ ਸੁਕਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਲੋਕ ਇਕ-ਇਕ ਬੂੰਦ ਨੂੰ ਤਰਸ ਜਾਣਗੇ। ਚੇਨਈ 'ਚ ਜਲ ਸੰਕਟ ਵੱਡੀ ਸਮੱਸਿਆ ਬਣ ਗਿਆ ਹੈ। ਪਾਣੀ ਦੀ ਕਮੀ ਦੇ ਚੱਲਦੇ ਇਥੇ ਕਈ ਕੰਪਨੀਆਂ ਨੂੰ ਕਰਮਚਾਰੀਆਂ ਨੂੰ ਆਫਿਸ ਆਉ ਤੋਂ ਮਨਾ ਕਰ ਦਿੱਤਾ ਹੈ ਅਤੇ 'ਵਰਕ ਫਰਾਮ ਹੋਮ' ਲਾਗੂ ਕਰ ਦਿੱਤਾ ਹੈ। ਟਾਈਮਸ ਆਫ ਇੰਡੀਆ ਦੀ ਰਿਪੋਰਟ 'ਚ WWF ਗਲੋਬਲ ਵਾਟਰ ਸਟੀਵਾਰਡਸ਼ਿਪ ਲੀਡ ਦੇ ਏਲੈਕਸਿਸ ਮਾਗਰਨ ਨੇ ਦੱਸਿਆ ਕਿ ਦੁਨੀਆ ਦੇ ਕਈ ਸ਼ਹਿਰ ਜਲ ਸੰਕਟ ਨਾਲ ਜੂਝ ਰਹੇ ਹਨ ਅਤੇ ਇੰਨਾਂ 'ਚ ਭਾਰਤ ਦਾ ਚੇਨਈ ਨੰਬਰ ਇਕ 'ਤੇ ਹੈ। ਰਿਪੋਰਟ ਮੁਤਾਬਕ ਚੇਨਈ ਦੁਨੀਆਭਰ 'ਚ ਸਭ ਤੋਂ ਜ਼ਿਆਦਾ ਜਲ ਸੰਕਟ ਵਾਲਾ ਸ਼ਹਿਰ ਬਣ ਗਿਆ ਹੈ ਅਤੇ ਉਸ ਤੋਂ ਬਾਅਦ ਕੋਲਕਾਤਾ ਦੂਜੇ ਨੰਬਰ 'ਤੇ ਹੈ। ਤੀਸਰੇ ਨੰਬਰ 'ਤੇ ਤੁਰਕੀ ਦਾ ਸ਼ਹਿਰ ਇਸਤਾਂਬੁਲ ਹੈ। ਦਿੱਲੀ 'ਚ ਵੀ ਜਲ ਸੰਕਟ ਗਹਿਰਾਉਂਦਾ ਜਾ ਰਿਹਾ ਹੈ।
ਇਹ ਸ਼ਹਿਰ ਜੂਝ ਰਹੇ ਹਨ ਗੰਭੀਰ ਜਲ ਸੰਕਟ ਨਾਲ
ਚੇਨਈ
ਕੋਲਕਾਤਾ
ਇਸਤਾਂਬੁਲ
ਚੀਨ ਦਾ ਚੇਂਗਦੂ
ਬੈਂਕਾਕ
ਤਿਹਰਾਨ
ਜਾਪਾਨ ਦਾ ਜਕਾਰਤਾ
ਅਮਰੀਕਾ ਦਾ ਲਾਸ ਏਜੰਲਸ
ਚੀ ਨਦਾ ਤਿਆਨਜਿਨ
ਮਿਸਰ ਦਾ ਕਾਹਿਰਾ
ਮੁੰਬਈ
ਦੱਖਣੀ ਕੋਰੀਆ ਦਾ ਸਿਓਲ
ਚੀਨ ਦਾ ਸ਼ੇਨਜ਼ੇਨ ਸ਼ਹਿਰ
ਬੰਗਲਾਦੇਸ਼ ਦਾ ਢਾਕਾ
ਦਿੱਲੀ
ਪਾਕਿਸਤਾਨ ਦਾ ਕਰਾਚੀ
ਪੇਰੂ ਦਾ ਲੀਮਾ
ਬ੍ਰਾਜ਼ੀਲ ਦਾ ਰਿਓ ਡਿ ਜੇਨੇਰੋ
ਚੀਨ ਦਾ ਬਿਜਿੰਗ
ਪੈਰਿਸ
ਰਿਪੋਰਟ ਮੁਤਾਬਕ ਜਲ ਸੰਕਟ ਨਾਲ ਜੂਝ ਰਹੇ ਸ਼ਹਿਰਾਂ 'ਚ ਜ਼ਿਆਦਾਤਰ ਸ਼ਹਿਰ ਨਹਿਰਾਂ ਦੇ ਕੰਡੇ ਬਸੇ ਹਨ ਅਤੇ ਇਥੇ ਆਬਾਦੀ ਵੀ ਕਾਫੀ ਜ਼ਿਆਦਾ ਹੈ ਜਿਸ ਕਾਰਨ ਪਾਣੀ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਜਲ ਸੰਕਟ ਦਾ ਦੂਜਾ ਕਾਰਨ ਹੈ ਕਿ ਜਲਵਾਯੂ ਤਬਦੀਲੀ। ਜਲ ਸੰਕਟ 'ਤੇ ਕੀਤੇ ਗਏ ਸੋਧ ਮੁਤਾਬਕ ਵਧਦੀ ਆਬਾਦੀ ਕਾਰਨ ਜੰਗਲ ਖਤਮ ਹੋ ਰਹੇ ਹਨ ਜਿਸ ਕਾਰਨ ਰਫਤਾਰ ਨਾਲ ਜਲ ਸਰੋਤਰ ਸੁਕ ਰਹੇ ਹਨ। ਇਸ ਸਾਲ ਮਾਨਸੂਨ 'ਚ ਜਿਥੇ ਦੇਰੀ ਹੋਈ ਹੈ ਉੱਥ ਬਾਰਿਸ਼ 'ਚ ਵੀ ਕਮੀ ਆਈ ਹੈ।
ਚੇਨਈ ਦੀ ਹਾਲਤ ਚਿੰਤਾਜਨਕ
ਚੇਨਈ ਦੀ ਹਾਲਤ ਕਾਫੀ ਖਰਾਬ ਹੈ। ਇਥੇ ਪਾਣੀ ਦੀ ਸਪਲਾਈ ਕਰਨ ਵਾਲੀ ਚਾਰ ਪ੍ਰਮੁੱਖ ਝੀਲਾਂ ਸੁਕ ਚੁੱਕੀਆਂ ਹਨ। ਇਥੇ ਜਲ ਸੰਕਟ ਨੂੰ ਘੱਟ ਕਰਨ ਲਈ ਇਕ ਕਰੋੜ ਲੀਟਰ ਪਾਣੀ ਵੇੱਲੋਰ ਦੇ ਜੋਲਾਰਪੇਟ ਤੋਂ ਟਰੇਨ 'ਚ ਮੰਗਵਾਇਆ ਗਿਆ। ਸ਼ਹਿਰ 'ਚ ਜਲ ਭੰਡਾਰਨ ਵਧਾਉਣ ਲਈ ਜਲ ਇਕਾਈਆਂ ਦੀ ਮੁਰਮੰਤ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਲਗਭਗ 40 ਲੱਖ ਤੋਂ ਜ਼ਿਆਦਾ ਆਬਾਦੀ ਵਾਲਾ ਇਹ ਸ਼ਹਿਰ ਸਰਕਾਰੀ ਟੈਂਕਰਾਂ ਦੇ ਸਹਾਰੇ ਹੈ।
3 ਮਹੀਨਿਆਂ ਦੇ ਬੱਚੇ ਨੂੰ ਘਰੋਂ ਚੁੱਕ ਕੇ ਖਾ ਗਏ ਆਦਮਖੋਰ ਕੁੱਤੇ
NEXT STORY