ਨਵੀਂ ਦਿੱਲੀ—ਦਿੱਲੀ 'ਚ ਪਿਆਜ਼ ਦੇ ਬਾਅਦ ਹੁਣ ਲਸਣ, ਅਦਰਕ ਅਤੇ ਹਰੀ ਮਿਰਚ ਨੇ ਰਸੋਈ ਦਾ ਸੁਆਦ ਵਿਗਾੜ ਦਿੱਤਾ ਹੈ। ਪਿਆਜ਼ ਦੇ ਭਾਅ 100 ਰੁਪਏ ਕਿਲੋ ਤੱਕ ਚੱਲੇ ਗਏ ਹਨ ਤਾਂ ਉੱਧਰ ਲਸਣ 200 ਅਤੇ ਅਦਰਕ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਉੱਧਰ ਸਬਜ਼ੀਆਂ ਦੀ ਆਵਕ ਸ਼ੁਰੂ ਹੋਣ ਤੋਂ ਬਾਅਦ ਵੀ ਵਧੀਆਂ ਕੀਮਤਾਂ ਤੋਂ ਰਾਹਤ ਨਹੀਂ ਮਿਲ ਰਹੀ ਹੈ। ਕੁਝ ਹਰੀਆਂ ਸਬਜ਼ੀਆਂ ਨੂੰ ਛੱਡ ਕੇ ਬਾਕੀਆਂ ਦੇ ਭਾਅ ਹੁਣ ਵੀ 40 ਰੁਪਏ ਪ੍ਰਤੀ ਕਿਲੋ ਦੇ ਪਾਰ ਹੀ ਹਨ।
ਮਹਿੰਗਾਈ ਦੇ ਮੈਦਾਨ 'ਚ ਲਸਣ-ਅਦਰਕ ਵੀ ਉਤਰੇ
ਦਿੱਲੀ ਦੀ ਲੋਕਲ ਸਬਜ਼ੀ ਮੰਡੀਆਂ 'ਚ ਜਿਥੇ ਪਿਆਜ਼ ਦੀ ਕੀਮਤ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਉੱਧਰ ਲਸਣ, ਅਦਰਕ ਦੇ ਭਾਅ ਵੀ ਪਿਆਜ਼ ਦਾ ਮੁਕਾਬਲਾ ਕਰ ਰਹੇ ਹਨ। ਪਿਆਜ਼ 80-100 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਉੱਧਰ ਲਸਣ 200-200 ਅਤੇ ਅਦਰਕ 100-120 ਰੁਪਏ ਕਿਲੋ ਵਿਕ ਰਿਹਾ ਹੈ। ਹਰੀ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਤੋਂ ਫਿਲਹਾਲ ਰਾਹਤ ਨਹੀਂ ਮਿਲ ਰਹੀ ਹੈ।
ਇਕ-ਦੋ ਨੂੰ ਛੱਡ ਕੇ ਹਰ ਸਬਜ਼ੀ 40 ਦੇ ਪਾਰ
ਮੂਲੀ, ਘੀਆ ਨੂੰ ਛੱਡ ਕੇ ਬਾਕੀ ਸਬਜ਼ੀਆਂ 40 ਰੁਪਏ ਦੇ ਪਾਰ ਹਨ। ਕਈ ਸਬਜ਼ੀਆਂ ਤਾਂ 60 ਰੁਪਏ ਦੇ ਪਾਰ ਹਨ। ਇਸ ਦਾ ਅਸਰ ਸਿੱਧਾ ਲੋਕਾਂ ਦੇ ਬਜਟ 'ਤੇ ਪੈ ਰਿਹਾ ਹੈ। ਲਗਭਗ ਹਰ ਸਬਜ਼ੀ 'ਚ ਵਰਤੋਂ ਹੋਣ ਵਾਲਾ ਆਲੂ ਬਾਜ਼ਾਰ 'ਚ 20 ਤੋਂ 25 ਰੁਪਏ ਕਿਲੋ ਵਿਕ ਰਿਹਾ ਹੈ। ਇਸ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧ ਰਹੀਆਂ ਹਨ। ਪੁਰਾਣਾ ਆਲੂ 20-25 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਤਾਂ ਉੱਧਰ ਨਵਾਂ ਆਲੂ 25 ਰੁਪਏ ਤੱਕ ਵਿਕ ਰਿਹਾ ਹੈ।
1000 ਤੋਂ ਜ਼ਿਆਦਾ ਵਧਿਆ ਖਰਚ
ਲੋਕਾਂ ਦਾ ਕਹਿਣਾ ਹੈ ਕਿ ਮਹਿੰਗੀਆਂ ਸਬਜ਼ੀਆਂ ਨੇ ਉਨ੍ਹਾਂ ਦਾ ਬਜਟ ਵਿਗਾੜ ਦਿੱਤਾ ਹੈ। ਮਹੀਨੇ 'ਚ ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਖਰਚ ਵਧ ਗਿਆ ਹੈ। ਉੱਧਰ ਲੋਕਾਂ ਦਾ ਕਹਿਣਾ ਹੈ ਕਿ ਹੁਣ ਸਬਜ਼ੀਆਂ ਤੋਂ ਪਹਿਲਾਂ ਦੇ ਮੁਕਾਬਲੇ ਘੱਟ ਹੀ ਪਿਆਜ਼ ਦੀ ਵਰਤੋਂ ਕਰ ਰਹੇ ਹਨ।
LIC 'ਚ ਨਿਕਲੀਆਂ ਨੌਕਰੀਆਂ,ਜਲਦੀ ਕਰੋ ਅਪਲਾਈ
NEXT STORY