ਲਖਨਊ— ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ ਦੇ ਪ੍ਰਧਾਨ ਅਤੇ ਸਾਂਸਦ ਅਸਦੁਧੀਨ ਓਵੈਸੀ ਦੇ ਨਾਮ ਲਈ ਬਗੈਰ ਇਸ਼ਾਰੇ-ਇਸ਼ਾਰੇ ਰਾਸ਼ਟਰੀ ਸੇਵਕ ਸੰਘ (ਆਰ.ਐੈੱਸ.ਐੈੱਸ.) ਦੇ ਪ੍ਰਧਾਨ ਅਤੇ ਸਾਂਸਦ ਅਸਦੁਧੀਨ ਓਵੈਸੀ ਨਾਮ ਲਈ ਬਗੈਰ ਇਸ਼ਾਰਿਆਂ 'ਚ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੈੱਸ.) ਅਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ।
ਏ.ਆਈ.ਐੈੱਮ.ਆਈ.ਐੈੱਮ. ਪ੍ਰਧਾਨ ਨੇ ਸ਼ਨੀਵਾਰ ਸ਼ਾਮ ਇਕ ਪ੍ਰੋਗਰਾਮ ਦੌਰਾਨ ਕਿਹਾ, ''ਮੁਲਕ 'ਚ ਖੌਫ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਇਸ ਮਾਹੌਲ ਨੂੰ ਪੈਦਾ ਕਰਨ 'ਚ ਉਨ੍ਹਾਂ ਲੋਕਾਂ, ਉਨ੍ਹਾਂ ਤਾਕਤਾਂ ਦੀ ਪੂਰੀ ਭੂਮਿਕਾ ਹੈ, ਜਿਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ। ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ 'ਚ ਹਿੱਸਾ ਨਹੀਂ ਲਿਆ, ਬਲਕਿ ਅੰਗਰੇਜਾਂ ਦਾ ਸਾਥ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਸਦੁਦੀਨ ਓਵੈਸੀ ਨੇ ਨਾਥੂਰਾਮ ਗੋਡਸੇ ਨੂੰ ਦੇਸ਼ ਦਾ ਨੰਬਰ ਵਨ ਹਿੰਦੂ ਅੱਤਵਾਦੀ ਦੱਸਿਆ ਸੀ। ਉਨ੍ਹਾਂ ਨੇ ਇਕ ਜਨਸਭਾ ਦੌਰਾਨ ਕਿਹਾ ਸੀ ਕਿ ਅਜਿਹੇ ਕਹਿਣ 'ਤੇ ਜੇਕਰ ਪੁਲਸ ਨੋਟਿਸ ਦਿੰਦੀ ਹੈ ਤਾਂ ਵੀ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਅਸੀਂ ਕਦੇ ਦੇਸ਼ ਦਾ ਸੌਦਾ ਨਹੀਂ ਕੀਤਾ ਸੀ ਅਤੇ ਨਾ ਹੀ ਕਰਨਗੇ ਪਰ ਪਿਛਲੇ 70 ਸਾਲਾਂ ਤੋਂ ਡਰਾਇਆ ਜਾ ਰਿਹਾ ਹੈ ਪਰ ਅਸੀਂ ਡਰਨ ਵਾਲੇ ਨਹੀਂ ਹਾਂ।
ਇਸ ਨਾਲ ਹੀ ਪਿਛਲੇ ਦਿਨੀਂ ਓਵੈਸੀ ਨੇ ਪੀ.ਐੈੱਮ. ਮੋਦੀ ਨੇ ਅਗਵਾਈ ਵਾਲੀ ਐੈੱਨ.ਡੀ. ਸਰਕਾਰ 'ਤੇ ਮੁਸਲਿਮਾਂ ਨੂੰ ਵੋਟ ਬੈਂਕ ਦੇ ਰੂਪ 'ਚ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਮੋਦੀ ਸਰਕਾਰ ਮੁਸਲਿਮਾਂ ਨਾਲ ਅਨਿਆਂ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਨਹੀਂ ਚਾਹੁੰਦੀ ਹੈ ਕਿ ਮੁਸਲਿਮ ਮੁੱਖ ਧਾਰਾ 'ਚ ਸ਼ਾਮਲ ਹਨ।
ਮਸੂਰੀ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, ਕਈ ਜ਼ਖਮੀ
NEXT STORY