ਨਵੀਂ ਦਿੱਲੀ— ਪਾਕਿਸਤਾਨ, ਮਿਸਰ ਤੋਂ 36 ਦਸਾਲਟ ਮਿਰਾਜ-V ਫਾਇਟਰ ਏਅਰ ਕ੍ਰਾਫਟ ਖਰੀਦਣ ਲਈ ਗੱਲਬਾਤ ਕਰ ਰਿਹਾ ਹੈ। ਮਜੇ ਦੀ ਗੱਲ ਇਹ ਹੈ ਕਿ ਫਰਾਂਸੀਸੀ ਕੰਪਨੀ ਦਸਾਲਟ ਖੁਦ ਇਨ੍ਹਾਂ ਫਾਇਟਰ ਜੈਟ ਨੂੰ ਬਣਾਉਣਾ ਬੰਦ ਕਰ ਚੁੱਕੀ ਹੈ। ਇਨ੍ਹਾਂ ਹੀ ਨਹੀਂ ਮਿਸਰ ਵੀ ਮਿਰਾਜ-V ਜੈਟ ਨੂੰ ਆਪਣੀ ਏਅਰ ਫੋਰਸ ਤੋਂ ਰਿਟਾਇਰ ਕਰ ਚੁੱਕਾ ਹੈ ਪਰ ਫਿਰ ਵੀ ਪਾਕਿਸਤਾਨ ਆਪਣੀ ਹਵਾਈ ਫੌਜ ਲਈ ਇਸ ਜਹਾਜ਼ ਨੂੰ ਖਰੀਦਣ ਲਈ ਤਿਆਰ ਹੈ।
ਮਿਰਾਜ-V ਇਕ ਅਜਿਹਾ ਜੈਟ ਹੈ ਜੋ ਭਾਰਤੀ ਹਵਾਈ ਫੌਜ 'ਚ ਪਹਿਲੇ ਤੋਂ ਹੀ ਸ਼ਾਮਲ ਮਿਰਾਜ-2000 ਦੇ ਸਾਹਮਣੇ ਵੀ ਨਹੀਂ ਟਿਕ ਸਕਦਾ ਹੈ। ਮਿਰਾਜ-2000 ਉਥੇ ਹੀ ਫਾਇਟਰ ਪਲੇਨ ਹੈ, ਜਿਸ ਨਾਲ ਭਾਰਤੀ ਹਵਾਈ ਫੌਜ ਨੇ ਫਰਵਰੀ 2019 'ਚ ਪਾਕਿਸਤਾਨ 'ਚ ਏਅਰ ਸਟ੍ਰਾਇਕ ਕੀਤੀ ਸੀ ਅਤੇ ਬਾਲਾਕੋਟ ਦੇ ਟੇਰਰ ਕੈਂਪ ਤਬਾਹ ਕਰ ਦਿੱਤੇ ਸਨ।
ਉਥੇ ਹੀ ਭਾਰਤ ਨੂੰ ਜਲਦ ਹੀ ਫਰਾਂਸ ਤੋਂ ਆਪਣੀ ਸਮਰੱਥਾ 'ਚ ਸਭ ਤੋਂ ਐਡਵਾਂਸ ਤੇ ਕਈ ਰੋਲ 'ਚ ਕੰਮ ਆਉਣ ਵਾਲੇ ਰਾਫੇਲ ਜਹਾਜ਼ਾਂ ਦੀ ਸਪਲਾਈ ਸ਼ੁਰੂ ਹੋਣ ਵਾਲੀ ਹੈ। ਭਾਰਤ 'ਚ ਆਉਣ ਵਾਲੇ 36 ਰਾਫੇਲ ਜਹਾਜ਼ ਭਾਰਤੀ ਹਵਾਈ ਫੌਜ ਦੀ ਸ਼ਕਤੀ 'ਚ ਕਈ ਗੁਣਾ ਵਾਧਾ ਕਰ ਦੇਣਗੇ। ਇਨ੍ਹਾਂ ਰਾਫੇਲ ਜਹਾਜ਼ਾਂ ਦੀ ਇਕ ਸਕਵਾਡ੍ਰਨ ਨੂੰ ਹਰਿਆਣਾ ਦੇ ਅੰਬਾਲ 'ਚ ਤਾਂ ਦੂਜੀ ਸਕਵਾਡ੍ਰਨ ਨੂੰ ਪੱਛਮੀ ਬੰਗਾਲ ਦੇ ਹਾਸ਼ਿਮਾਰਾ 'ਚ ਤਾਇਨਾਤ ਕੀਤਾ ਜਾਣਾ ਹੈ। ਬਿਆਨਡ ਵਿਜ਼ੁਅਲ ਰੇਂਜ ਏਅਰ-ਟੂ-ਏਅਰ ਮੀਟਿਅਰ IAF ਰਾਫੇਲ, ਸ਼ਾਰਡ ਐਂਡ ਮੀਡੀਅਮ ਰੇਂਜ ਏਅਰ-ਟੂ-ਏਅਰ MICA ਮਿਜ਼ਾਇਲ ਦੀ ਤਕਨੀਕ ਵੀ ਹੈ। ਇਸ ਤੋਂ ਇਲਾਵਾ ਰਾਫੇਲ 'ਚ ਹਵਾ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ SCALP ਮਿਜ਼ਾਇਲਾਂ ਵੀ ਹੋਣਗੀਆਂ।
ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਦਾ ਅਸਤੀਫਾ ਮਨਜ਼ੂਰ, ਸ਼ਿਵ ਸੈਨਾ 'ਚ ਹੋਣਗੇ ਸ਼ਾਮਲ
NEXT STORY