ਨਵੀਂ ਦਿੱਲੀ—ਜੰਮੂ ਅਤੇ ਕਸ਼ਮੀਰ ’ਚ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਦੀ ਬੌਖਾਲਾਟ ਨੂੰ ਦੇਖਦੇ ਹੋਏ ਅੱਤਵਾਦੀ ਖੁਫੀਆ ਏਜੰਸੀ ਇੰਟੈਲੀਜੈਂਸ ਬਿਊਰੋ (ਆਈ. ਬੀ.) ਨੇ ਦਿੱਲੀ ਪੁਲਸ ਨੂੰ ਰਾਸ਼ਟਰੀ ਰਾਜਧਾਨੀ ਖੇਤਰ ’ਚ ਵੱਡੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ। ਆਈ. ਬੀ. ਦੀ ਰਿਪੋਰਟ ਮੁਤਾਬਕ, ‘ਅੰਤਰਰਾਸ਼ਟਰੀ ਪਲੇਟਫਾਰਮਸ ’ਤੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਹਿਬਾ ਦੀ ਪੋਲ ਖੁੱਲਣ ਤੋਂ ਬਾਅਦ ਪਾਕਿਸਤਾਨ ਦੀ ਆਈ. ਐੱਸ. ਆਈ. (ਇੰਟਰ ਸਰਵਿਸਿਜ਼ ਇੰਟੈਲੀਜੈਂਸ) ਦਾ ਨਵਾਂ ‘ਪੋਸਟਰ ਬੁਆਏ’ ਅਲ-ਉਮਰ-ਮੁਜਾਹਿਦੀਨ (ਏ. ਯੂ. ਐੱਮ.) ਹੈ ਅਤੇ ਇਹ ਘਾਟੀ ਤੋਂ ਬਾਹਰ ਵੱਡੇ ਪੱਧਰ ’ਤੇ ਅੱਤਵਾਦੀ ਹਮਲਾ ਕਰਨ ’ਚ ਸਮਰੱਥ ਹੈ।
ਦਿੱਲੀ ਪੁਲਸ ਨੇ ਸੀਨੀਅਰ ਅਧਿਕਾਰੀਆਂ ਨੂੰ ਸੁਰੱਖਿਆ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਈ. ਬੀ. ਨੇ ਉਨ੍ਹਾਂ ਨੂੰ ਆਈ. ਐੱਸ. ਆਈ. ਦੀ ਯੋਜਨਾ ਨਾਲ ਨਿਪਟਣ ਲਈ ਸਖਤ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਪੁਲਸ ਦੁਆਰਾ ਚੁੱਕੇ ਗਏ ਕਦਮਾਂ ’ਚ ਸਾਈਬਰ ਕੈਫੇਜ, ਸਿਮ ਕਾਰਡ ਵਿਕ੍ਰੇਤਾ, ਰਸਾਇਣ ਦੀਆਂ ਦੁਕਾਨਾਂ ਤੋਂ ਇਲਾਵਾ ਕਈ ਹੋਰ ਗੁਪਤ ਕਦਮ ਚੁੱਕੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਖਤਰਨਾਕ ਅੱਤਵਾਦੀ ਮੁਸ਼ਕਤ ਅਹਿਮਦ ਜਰਗਰ ਨੇ ਜੰਮੂ-ਕਸ਼ਮੀਰ ਅਤੇ ਪਾਕਿਸਤਾਨ ਅਧਿਕਾਰਤ ਕਸ਼ਮੀਰ (ਪੀ. ਓ. ਕੇ) ਦੇ ਲੜਕਿਆਂ ਨੂੰ ਭਰਤੀ ਕੀਤਾ ਹੈ। ਧਾਰਾ 370 ਹਟਾਉਣ ਤੋਂ ਬਾਅਦ ਆਈ. ਐੱਸ. ਆਈ. ਦਾ ਉਦੇਸ਼ ਜਰਗਰ ਦੇ ਲੜਕਿਆਂ ਰਾਹੀਂ ਜੰਮੂ-ਕਸ਼ਮੀਰ ਦੇ ਅੰਦਰ ਤੱਕ ਭਾਰਤ ਦੇ ਹੋਰ ਹਿੱਸਿਆਂ ’ਚ ਅੱਤਵਾਦੀ ਹਮਲੇ ਕਰਵਾਉਣਾ ਹੈ।
ਦੱਸਣਯੋਗ ਹੈ ਕਿ ਇਸ ਖਤਰਨਾਕ ਯੋਜਨਾ ਲਈ ਘਾਟੀ ਤੋਂ ਬਾਹਰ ਵੱਡੇ ਅੱਤਵਾਦੀ ਹਮਲੇ ਕਰਨ ਲਈ ਆਈ. ਐੱਸ. ਆਈ. ਫਿਦਾਈਨ ਸੰਗਠਨਾਂ ਨੂੰ ਸਿਖਲਾਈ ਦੇ ਰਿਹਾ ਹੈ, ਜਿਸ ’ਚ ਮੁੱਖ ਤੌਰ ’ਤੇ ਅਲ-ਉਮਰ-ਮੁਜਾਹਿਦੀਨ ਹੈ। ਇੱਥੇ ਦੱਸ ਦੇਈਏ ਕਿ ਅਲ-ਉਮਰ-ਮੁਜਾਹਿਦੀਨ ਦਾ ਦਫਤਰ ਮੁਜ਼ੱਫਰਾਬਾਦ (ਪੀ. ਓ. ਕੇ) ’ਚ ਹੈ, ਜਿੱਥੇ ਇਹ ਸੰਗਠਨ ਆਈ. ਐੱਸ. ਆਈ. ਅਧਿਕਾਰੀਆਂ ਦੀ ਨਿਗਰਾਨੀ ’ਚ ਇੱਕ ਅੱਤਵਾਦੀ ਕੈਂਪ ਸੰਚਾਲਿਤ ਕਰਦਾ ਹੈ। ਧਾਰਾ 370 ਹਟਾਉਣ ਤੋਬਾਅਦ ਕਸ਼ਮੀਰ ’ਤੇ ਪਾਕਿਸਤਾਨ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਆਈ. ਐੱਸ. ਆਈ ਨੂੰ ਵੱਡੀ ਅੱਤਵਾਦੀ ਘਟਨਾ ਨੂੰ ਅੰਜ਼ਾਮ ਦੇਣ ਲਈ ਅੱਤਵਾਦੀ ਸੰਗਠਨਾਂ ਨੂੰ ਜ਼ਿੰਮੇਵਾਰੀ ਦੇਣ ਦੀ ਖੁੱਲੀ ਛੁੱਟੀ ਦੇ ਦਿੱਤੀ ਹੈ। ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਆਈ ਐੱਸ ਆਈ ਫਿਦਾਇਨ ਰਾਹੀਂ ਵੱਡੇ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਸਕਦਾ ਹੈ।
ਆਰਥਿਕ ਹਾਲਾਤ ਬਹੁਤ ਚਿੰਤਾਜਨਕ : ਮਨਮੋਹਨ ਸਿੰਘ
NEXT STORY