ਭੁਵਨੇਸ਼ਵਰ (ਏਜੰਸੀ)- ਓਡਿਸ਼ਾ ’ਚ ਸਬ-ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਕਥਿਤ ਰੂਪ ’ਚ 2024 ’ਚ ਲੀਕ ਹੋਣ ਦੇ ਮਾਮਲੇ ਚ ਈ. ਡੀ. ਨੇ ਸ਼ੁੱਕਰਵਾਰ ਓਡਿਸ਼ਾ ਤੇ ਪੱਛਮੀ ਬੰਗਾਲ ’ਚ 10 ਥਾਵਾਂ ’ਤੇ ਛਾਪੇਮਾਰੀ ਕੀਤੀ। ਭੁਵਨੇਸ਼ਵਰ ’ਚ ਈ. ਡੀ. ਦੇ ਖੇਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਓਡਿਸ਼ਾ ’ਚ 8 ਥਾਵਾਂ ਤੇ ਗੁਆਂਢੀ ਪੱਛਮੀ ਬੰਗਾਲ ’ਚ 2 ਥਾਵਾਂ ਦੀ ਤਲਾਸ਼ੀ ਲਈ।
ਇਹ ਮਾਮਲਾ ਓਡਿਸ਼ਾ ਪੁਲਸ ਵੱਲੋਂ ਅਕਤੂਬਰ 2025 ’ਚ ਦਰਜ ਕੀਤੀ ਗਈ ਇਕ ਐੱਫ. ਆਈ. ਆਰ. ਤੋਂ ਪੈਦਾ ਹੋਇਆ ਹੈ, ਜਿਸ ਨੂੰ ਬਾਅਦ ’ਚ ਕੇਂਦਰੀ ਜਾਂਚ ਬਿਊਰੋ ਨੂੰ ਸੌਂਪ ਦਿੱਤਾ ਗਿਆ ਸੀ। ਪਿਛਲੇ ਸਾਲ 30 ਅਕਤੂਬਰ ਨੂੰ ਪੁਲਸ ਨੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ ਹੇਠ ਆਂਧਰਾ ਪ੍ਰਦੇਸ਼-ਓਡਿਸ਼ਾ ਹੱਦ ਨੇੜੇ ਇੱਛਾਪੁਰਮ ’ਚ 114 ਉਮੀਦਵਾਰਾਂ ਨੂੰ ਲੈ ਕੇ ਜਾ ਰਹੀਆਂ ਤਿੰਨ ਬੱਸਾਂ ਨੂੰ ਰੋਕਿਆ ਸੀ।
ਇਹ ਪ੍ਰੀਖਿਆ 5 ਤੇ 6 ਅਕਤੂਬਰ, 2025 ਨੂੰ ਹੋਣੀ ਸੀ। ਉਮੀਦਵਾਰਾਂ ਨੂੰ ਕਥਿਤ ਤੌਰ ’ਤੇ 15 ਤੋਂ 30 ਲੱਖ ਰੁਪਏ ਤੱਕ ਦੀ ਰਕਮ ਦੇ ਬਦਲੇ ਪ੍ਰਸ਼ਨ ਪੱਤਰ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਕ ਅਧਿਕਾਰੀ ਨੇ ਕਿਹਾ ਕਿ ਪ੍ਰਸ਼ਨ ਪੱਤਰ ਕਥਿਤ ਤੌਰ ’ਤੇ ਪ੍ਰੀਖਿਆ ਸੰਚਾਲਨ ਸੰਸਥਾਵਾਂ ਨਾਲ ਜੁੜੇ ਲੋਕਾਂ ਵੱਲੋਂ ਲੀਕ ਕੀਤਾ ਗਿਆ ਸੀ।
ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਡਰਾਈਵਰ ਜ਼ਿੰਦਾ ਸੜਿਆ
NEXT STORY