ਨਵੀਂ ਦਿੱਲੀ : ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁੱਧ ਇੱਕ ਵੀਡੀਓ ਅਤੇ ਟਵੀਟ ਸਾਂਝਾ ਕਰਦਿਆਂ ਪੰਜਾਬ ਵਿੱਚ ਕਾਂਗਰਸ ਦੇ 5 ਸਾਲਾਂ ਦੇ ਸ਼ਾਸਨਕਾਲ 'ਤੇ ਗੰਭੀਰ ਸਵਾਲ ਚੁੱਕੇ ਹਨ।
ਬਰਾੜ ਨੇ ਰਾਹੁਲ ਗਾਂਧੀ ਨੂੰ ਸਿੱਧਾ ਸਵਾਲ ਕਰਦਿਆਂ ਪੁੱਛਿਆ ਕਿ ਕਾਂਗਰਸ ਨੇ ਪੰਜਾਬ ਵਿੱਚ ਪੰਜ ਸਾਲ ਰਾਜ ਕੀਤਾ ਹੈ, ਇਸ ਲਈ ਉਨ੍ਹਾਂ ਦੀ ਪਾਰਟੀ ਦਾ ਰਿਪੋਰਟ ਕਾਰਡ ਕਿੱਥੇ ਹੈ? ਉਨ੍ਹਾਂ ਕਾਂਗਰਸ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ, ਰੁਜ਼ਗਾਰ ਮੁਹੱਈਆ ਕਰਵਾਉਣ ਅਤੇ ਜਵਾਬਦੇਹੀ ਯਕੀਨੀ ਬਣਾਉਣ ਸਬੰਧੀ ਕੀਤੇ ਗਏ ਵਾਅਦਿਆਂ ਦੀ ਸਥਿਤੀ ਬਾਰੇ ਜਵਾਬ ਮੰਗਿਆ ਹੈ।
ਭਾਜਪਾ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਪਾਰਟੀ ਦੇ ਰਿਕਾਰਡ ਦੀ ਜਾਂਚ ਅਤੇ ਪੜਤਾਲ ਤੋਂ ਬਚਦਿਆਂ ਦੂਜਿਆਂ ਤੋਂ ਜਵਾਬ ਨਹੀਂ ਮੰਗ ਸਕਦੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਜਵਾਬਦੇਹੀ ਦੇ ਹੱਕਦਾਰ ਹਨ, ਨਾ ਕਿ ਸਿਆਸੀ ਭਾਸ਼ਣਾਂ ਦੇ।
ਸਹੁਰੇ ਪਰਿਵਾਰ ਨੇ ਔਰਤ ਦਾ ਸਿਰ ਵੱਢ ਕੇ ਕੀਤਾ ਕਤਲ, ਡੇਢ ਏਕੜ ਜ਼ਮੀਨ ਪਿੱਛੇ ਵਾਪਰੀ ਇਹ ਘਟਨਾ
NEXT STORY