ਭਿਵਾਨੀ— ਪਿੰਡ ਬੜਸੀ 'ਚ ਅੱਜ ਸਵੇਰੇ ਦੁਕਾਨ ਦੇ ਬਾਹਰ ਖੜ੍ਹੇ ਸੋਹਨ ਲਾਲ ਉਰਫ ਸੋਨੂੰ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਮ੍ਰਿਤਕ ਦੇ ਹੱਥ ਅਤੇ ਗਰਦਨ 'ਤੇ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਲਾਜ ਲਈ ਉਸ ਨੂੰ ਹਿਸਾਰ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੀੜਤ ਪਰਿਵਾਰਕ ਮੈਬਰਾਂ ਨੇ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਸੋਹਨ ਲਾਲ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਉਹ ਪਿੰਡ 'ਚ ਹੀ ਆਪਣੀ ਦੁਕਾਨ ਚਲਾਉਂਦਾ ਸੀ। ਅੱਜ ਸਵੇਰੇ ਉਹ ਆਪਣੀ ਦੁਕਾਨ 'ਚ ਕੰਮ ਕਰ ਰਿਹਾ ਸੀ। ਉਸੀ ਦੌਰਾਨ ਕਿਸੇ ਨੇ ਉਸ 'ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੌੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਮਾਤਾ-ਪਿਤਾ ਦਾ ਇਕਲੌਤਾ ਬੇਟਾ ਸੀ। ਇਸ ਗੱਲ ਦੀਜਾਣਕਾਰੀ ਨਹੀਂ ਹੋ ਸਕੀ ਹੈ ਕਿ ਉਸ 'ਤੇ ਗੋਲੀ ਕਿਸ ਨੇ ਚਲਾਈ ਹੈ।
ਰਾਹੁਲ ਅਤੇ ਕਾਂਗਰਸ ਨੂੰ ਤਕਨਾਲੋਜੀ ਦਾ ਜ਼ੀਰੋ ਗਿਆਨ- ਭਾਜਪਾ
NEXT STORY