ਜੰਮੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਾਰਚ ਨੂੰ ਜੰਮੂ ਦੌਰੇ 'ਤੇ ਹਨ ਅਤੇ ਇੱਥੇ ਇਕ ਵੱਡੀ ਰੈਲੀ ਨੂੰ ਸੰਬੋਧਿਤ ਕਰਨਗੇ। ਜੰਮੂ ਆਉਣ ਨੂੰ ਲੈ ਕੇ ਇੱਥੋਂ ਦੇ ਕਿਸਾਨਾਂ 'ਚ ਕਾਫੀ ਉਤਸ਼ਾਹ ਹੈ। ਖਾਸ ਗੱਲ ਇਹ ਹੈ ਕਿ ਰੈਲੀ ਨੂੰ ਥਾਂ ਦੇਣ ਲਈ ਕੁਝ ਕਿਸਾਨਾਂ ਨੇ ਆਪਣੀ ਫਸਲ ਪੱਕਣ ਤੋਂ ਪਹਿਲਾਂ ਹੀ ਕੱਟ ਲਈ ਹੈ। ਜੰਮੂ ਜ਼ਿਲੇ ਦੇ ਮਾਲਪੁਰ ਪਿੰਡ ਦੀ ਕਈ ਹੈਕਟੇਅਰ ਜ਼ਮੀਨ 'ਤੇ ਕੁਝ ਕਿਸਾਨਾਂ ਨੇ ਬੀਤੇ ਦੋ ਦਿਨਾਂ 'ਚ ਆਪਣੀ ਫਸਲ ਕੱਟ ਕੇ ਘੱਟ ਪੈ ਰਹੀ ਥਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਥੋਂ ਦੇ ਸਥਾਨਕ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਪੀ. ਐੱਮ. ਮੋਦੀ ਜੀ ਸਾਡੇ ਪਿੰਡ ਆ ਰਹੇ ਹਨ। ਉਨ੍ਹਾਂ ਦੇ ਦੌਰੇ ਤੋਂ ਬਾਅਦ ਪਿੰਡ ਦਾ ਨਾਂ ਮਸ਼ਹੂਰ ਹੋ ਜਾਵੇਗਾ। ਅਸੀਂ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦੇ ਅਤੇ ਅਸੀਂ ਉਨ੍ਹਾਂ ਦੀ ਰੈਲੀ ਲਈ ਆਪਣੇ ਖੇਤ ਦੇ ਦਿੱਤੇ ਹਨ। ਸਥਾਨਕ ਕਿਸਾਨ ਕਾਲੂ ਰਾਮ ਨੇ ਦੱਸਿਆ ਕਿ ਉਂਝ ਤਾਂ ਇਹ ਫਸਲ ਅਪ੍ਰੈਲ ਦੇ ਅਖੀਰ ਵਿਚ ਪੱਕਦੀ ਹੈ ਪਰ ਅਸੀਂ ਇਸ ਅੱਧ ਪੱਕੀ ਫਸਲ ਨੂੰ ਕੱਟ ਲਿਆ, ਤਾਂ ਕਿ ਰੈਲੀ ਲਈ ਥਾਂ ਮੁਹੱਈਆ ਹੋ ਸਕੇ।
ਇਕ ਹੋਰ ਕਿਸਾਨ ਦਿਲੀਪ ਕੁਮਾਰ ਨੇ ਕਿਹਾ, ''ਮੋਦੀ ਜੀ ਭਵਿੱਖ ਵਿਚ ਇਸ ਪਿੰਡ ਵਿਚ ਮੁੜ ਸ਼ਾਇਦ ਨਹੀਂ ਆਉਣਗੇ। ਅਸੀਂ ਇਹ ਮੌਕਾ ਗਵਾਉਣਾ ਨਹੀਂ ਚਾਹੁੰਦੇ। ਅਸੀਂ ਕਈ ਹੈਕਟੇਅਰ ਖੇਤ ਖੁਦ ਹੀ ਕੱਟ ਸਕਦੇ ਸੀ ਪਰ ਮੋਦੀ ਜੀ ਦੀ ਆਉਣ ਦੀ ਖੁਸ਼ੀ ਵਿਚ ਕਈ ਪਿੰਡ ਵਾਸੀਆਂ ਨੇ ਸਾਡੀ ਮਦਦ ਕੀਤੀ। ਓਧਰ ਭਾਜਪਾ ਦੇ ਉਪ ਪ੍ਰਧਾਨ ਅਤੇ ਪਾਰਟੀ ਮਾਮਲਿਆਂ ਦੇ ਮੁਖੀ ਅਵਿਨਾਸ਼ ਰਾਏ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪਿੰਡ ਵਿਚ 28 ਮਾਰਚ ਨੂੰ ਹੋਣ ਵਾਲੀ ਵਿਸ਼ਾਲ ਰੈਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਿਤ ਕਰਨਗੇ। ਜੰਮੂ 'ਚ 11 ਅਤੇ ਉਮਧਪੁਰ 'ਚ 18 ਅਪ੍ਰੈਲ ਨੂੰ ਵੋਟਾਂ ਹੋਣਗੀਆਂ।
ਗ੍ਰੈਜੂਏਸ਼ਨ ਪਾਸ ਲਈ ਇਸ ਬੈਂਕ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ
NEXT STORY