ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੁਰਗਾ ਅਸ਼ਟਮੀ ਦੇ ਮੌਕੇ ਲੋਕਾਂ ਨੂੰ ਵਧਾਈ ਦਿੱਤੀ। ਮੋਦੀ ਨੇ ਟਵਿੱਟਰ 'ਤੇ ਟਵੀਟ ਕਰ ਕੇ ਇਕ ਸੰਦੇਸ਼ ਵਿਚ ਦੁਰਗਾ ਅਸ਼ਟਮੀ ਦੀ ਵਧਾਈ ਦਿੱਤੀ। ਮੋਦੀ ਨੇ ਸੰਦੇਸ਼ 'ਚ ਲਿਖਿਆ, ''ਦੇਵੀ ਦੁਰਗਾ ਸਰਵ ਸ਼ਕਤੀਮਾਨ ਹੈ, ਸ਼ਾਂਤੀ ਅਤੇ ਬੁੱਧੀਮਤਾ ਸਭ ਉਨ੍ਹਾਂ 'ਚ ਹੈ। ਮਾਂ ਦੁਰਗਾ ਹਰ ਕਿਸੇ ਦੀਆਂ ਇੱਛਾਵਾਂ ਨੂੰ ਪੂਰਾ ਕਰਦੀ ਹੈ। ਖੁਸ਼ੀ ਦੇ ਮਾਹੌਲ ਨੂੰ ਹੋਰ ਵਧਾਉਂਦੇ ਹੋਏ ਸਾਡੇ ਸਮਾਜ ਵਿਚੋਂ ਬੁਰਾਈਆਂ ਨੂੰ ਖਤਮ ਕਰ ਦਿੰਦੀ ਹੈ।'' ਮੋਦੀ ਨੇ ਇਸ ਦੇ ਨਾਲ ਟਵਿੱਟਰ 'ਤੇ ਮਾਂ ਦੁਰਗਾ ਦੀ ਪੂਜਾ ਕਰਦਿਆਂ ਦੀ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਮੋਦੀ ਨੇ ਕਿਹਾ ਕਿ ਮੈਂ ਪੂਰੀ ਸ਼ਰਧਾ ਨਾਲ ਮਾਂ ਦੁਰਗਾ ਦੀ ਪੂਜਾ ਕਰਦਾ ਹਾਂ, ਤਾਂ ਕਿ ਦੇਵੀ ਮੈਨੂੰ ਖੁਸ਼ਹਾਲੀ ਅਤੇ ਤਰੱਕੀ ਬਖਸ਼ੇ। ਦੱਸਣਯੋਗ ਹੈ ਕਿ ਇਨ੍ਹਾਂ ਦਿਨੀਂ ਨਰਾਤੇ ਚੱਲ ਰਹੇ ਹਨ। ਇਹ ਹਿੰਦੂਆਂ ਦਾ 9 ਦਿਨਾਂ ਦਾ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ। ਨਰਾਤੇ ਦੇ 8ਵੇਂ ਦਿਨ ਨੂੰ ਅਸ਼ਟਮੀ ਕਿਹਾ ਜਾਂਦਾ ਹੈ।
ਸ਼ਿਵਪਾਲ ਨੇ ਮਾਇਆਵਤੀ ਦੇ ਬੰਗਲੇ 'ਚ ਗ੍ਰਹਿ ਪ੍ਰਵੇਸ਼ ਕਰਦੇ ਹੀ ਦਿੱਤਾ ਵਿਵਾਦਿਤ ਬਿਆਨ
NEXT STORY