ਸਹਾਰਨਪੁਰ/ਹਰਿਦੁਆਰ, (ਇੰਟ.)– ਉੱਤਰ ਪ੍ਰਦੇਸ਼ ’ਚ 6 ਹੋਰ ਮੌਤਾਂ ਅਤੇ ਹਰਿਦੁਆਰ ’ਚ 3 ਮੌਤਾਂ ਦੇ ਨਾਲ ਐਤਵਾਰ ਨੂੰ ਜ਼ਹਿਰੀਲੀ ਸ਼ਰਾਬ ਦੀ ਵਜ੍ਹਾ ਨਾਲ ਮਰਨ ਵਾਲਿਆਂ ਦੀ ਗਿਣਤੀ 116 ਹੋ ਗਈ। ਇਸ ਤੋਂ ਇਲਾਵਾ ਯੂ. ਪੀ. ’ਚ 16 ਅਤੇ ਉਤਰਾਖੰਡ ’ਚ 12 ਲੋਕਾਂ ਦੀ ਹਾਲਤ ਗੰਭੀਰ ਹੈ। ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੋਵਾਂ ਸੂਬਿਆਂ ’ਚ ਹੋਈਆਂ ਮੌਤਾਂ ਲਈ ਸੱਤਾਧਾਰੀ ਬੀ.ਜੇ.ਪੀ. ’ਤੇ ਦੋਸ਼ ਮੜ੍ਹ ਰਹੀਆਂ ਹਨ। ਉਥੇ ਹੀ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਕਹਿਣਾ ਹੈ ਕਿ ਜ਼ਹਿਰੀਲੀ ਸ਼ਰਾਬ ਕਾਂਡ ’ਚੋਂ ਉਨ੍ਹਾਂ ਨੂੰ ਸਾਜ਼ਿਸ਼ ਦਾ ਸ਼ੱਕ ਹੈ, ਜਿਸ ’ਚ ਸਮਾਜਵਾਦੀ ਪਾਰਟੀ ਸ਼ਾਮਲ ਹੋ ਸਕਦੀ ਹੈ।
ਉੜੀ 'ਚ ਫੌਜ ਦੇ ਕੈਂਪ 'ਤੇ ਅੱਤਵਾਦੀ ਹਮਲਾ ਅਸਫਲ, 2 ਨੂੰ ਲਿਆ ਹਿਰਾਸਤ 'ਚ
NEXT STORY