ਨਵੀਂ ਦਿੱਲੀ— ਸਾਲ 2019 ਰਾਜਨੀਤੀ ਲਈ ਸੁੱਖ ਵਾਲਾ ਨਹੀਂ ਰਿਹਾ। ਇਸ ਸਾਲ ਦਿੱਲੀ ਦੇ ਬਹੁਤ ਸਾਰੇ ਨੇਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਰਾਜਨੀਤੀ ਦੇ ਕਈ ਸਾਰੇ ਦਿੱਗਜ਼ ਨੇਤਾ ਇਕ-ਇਕ ਕਰ ਕੇ ਪੰਜ ਤੱਤਾਂ 'ਚ ਵਿਲੀਨ ਹੋ ਗਏ। ਇਨ੍ਹਾਂ 'ਚ ਜ਼ਿਆਦਾਤਰ ਨੇਤਾ ਕਾਂਗਰਸ ਅਤੇ ਭਾਜਪਾ ਪਾਰਟੀ ਨਾਲ ਜੁੜੇ ਹੋਏ ਸਨ। ਇਨ੍ਹਾਂ ਨੇਤਾਵਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਸਿਆਸਤ 'ਚ ਆਪਣੀ ਖਾਸ ਥਾਂ ਬਣਾਈ। ਰਾਜਨੀਤੀ ਵਿਚ ਆਪਣੀ ਅਮਿੱਟ ਛਾਪ ਅਤੇ ਸਿੱਕਾ ਜਮਾਉਣ ਵਾਲੇ ਇਨ੍ਹਾਂ ਨੇਤਾਵਾਂ 'ਤੇ ਆਓ ਮਾਰਦੇ ਹਾਂ ਇਕ ਨਜ਼ਰ, ਜਿਨ੍ਹਾਂ ਨੇ ਸਾਲ 2019 'ਚ ਆਰਖੀ ਸਾਹ ਲਿਆ।
ਸ਼ੀਲਾ ਦੀਕਸ਼ਤ—
ਸ਼ੀਲਾ ਦੀਕਸ਼ਤ, ਕਾਂਗਰਸ ਦੀ ਉਹ ਵਰਕਰ ਜਿਸ ਨੇ ਦਿੱਲੀ ਦੀ 15 ਸਾਲ ਸੱਤਾ ਸੰਭਾਲੀ ਅਤੇ ਉਹ ਲੋਕਾਂ ਵਿਚਾਲੇ ਕਾਫੀ ਹਰਮਨ ਪਿਆਰੀ ਸੀ. ਐੱਮ. ਰਹੀ। ਕਾਂਗਰਸ ਦੀ ਪ੍ਰਧਾਨ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ 81 ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ 20 ਜੁਲਾਈ ਨੂੰ ਅਲਵਿਦਾ ਆਖ ਦਿੱਤਾ। ਉਨ੍ਹਾਂ ਨੂੰ ਦਿੱਲੀ 'ਚ ਕੀਤੇ ਗਏ ਵਿਕਾਸ ਕਾਰਜਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਸ਼ੀਲਾ ਨੇ ਦਿੱਲੀ ਦੇ ਵਿਕਾਸ ਨੂੰ ਰਫਤਾਰ ਦਿੱਤੀ ਅਤੇ ਸ਼ਹਿਰ ਦਾ ਨਕਸ਼ਾ ਬਦਲ ਦਿੱਤਾ। ਉਨ੍ਹਾਂ ਦੀ ਅਗਵਾਈ ਵਿਚ ਕਾਂਗਰਸ ਨੇ ਲਗਾਤਾਰ 3 ਵਾਰ ਦਿੱਲੀ ਵਿਚ ਸਰਕਾਰ ਬਣਾਈ ਅਤੇ ਉਹ ਸਾਲ 1998 ਤੋਂ 2013 ਤਕ ਲਗਾਤਾਰ 3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ। ਖਾਸ ਗੱਲ ਇਹ ਹੈ ਕਿ ਦਿੱਲੀ ਦੀ ਰਾਜਨੀਤੀ ਵਿਚ ਉਹ ਹੁਣ ਤਕ ਦੇ ਸਭ ਤੋਂ ਲੰਬੇ ਸਮੇਂ ਤਕ ਮੁੱਖ ਮੰਤਰੀ ਰਹੀ।
ਸੁਸ਼ਮਾ ਸਵਰਾਜ—
ਭਾਰਤ ਦੀ ਲੋਕਪ੍ਰਿਅ ਸਾਬਕਾ ਵਿਦੇਸ਼ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਦਾ 67 ਸਾਲ ਦੀ ਉਮਰ 'ਚ 6 ਅਗਸਤ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖਿਆ। ਸਾਲ 2018 ਵਿਚ ਹੀ ਸੁਸ਼ਮਾ ਨੇ ਕਿਹਾ ਸੀ ਕਿ ਉਹ ਹੁਣ ਚੋਣਾਂ ਨਹੀਂ ਲੜਨਾ ਚਾਹੁੰਦੀ ਹੈ। ਸੁਸ਼ਮਾ 41 ਸਾਲ ਤੋਂ ਸਰਗਰਮ ਰਾਜਨੀਤੀ ਵਿਚ ਰਹੀ। ਮਹਿਜ 25 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਰਾਜਨੀਤੀ 'ਚ ਐਂਟਰੀ ਕੀਤੀ ਸੀ।
ਅਰੁਣ ਜੇਤਲੀ—
ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਦਾ ਦਿਹਾਂਤ 24 ਅਗਸਤ ਨੂੰ ਹੋਇਆ ਸੀ। ਉਨ੍ਹਾਂ ਨੇ 67 ਸਾਲ ਦੀ ਉਮਰ ਵਿਚ ਇਸ ਸੰਸਾਰ ਨੂੰ ਅਲਵਿਦਾ ਕਿਹਾ। ਜੇਤਲੀ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਦਿੱਲੀ ਦੇ ਹੀ ਏਮਜ਼ ਹਸਪਤਾਲ 'ਚ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਨੇ 24 ਅਗਸਤ ਨੂੰ ਆਖਰੀ ਸਾਹ ਲਿਆ। ਉਨ੍ਹਾਂ ਨੇ ਦੇਸ਼ ਦੇ ਵਿੱਤ ਮੰਤਰੀ ਅਤੇ ਜ਼ਿਲਾ ਕ੍ਰਿਕਟ ਸੰਘ ਦਾ ਕੰਮ ਬਾਖੂਬੀ ਸੰਭਾਲਿਆ ਸੀ।
ਮਨੋਹਰ ਪਾਰਿਕਰ—
ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਦਾ ਦਿਹਾਂਤ ਵੀ ਇਸ ਸਾਲ 17 ਮਾਰਚ ਨੂੰ ਹੋਇਆ। ਪਾਰਿਕਰ ਦਾ ਸਿਆਸੀ ਜੀਵਨ ਕਾਫੀ ਸਾਫ ਅਤੇ ਸਾਦਗੀ ਭਰਿਆ ਰਿਹਾ। ਉਨ੍ਹਾਂ ਨੇ ਆਪਣੇ ਰੱਖਿਆ ਮੰਤਰੀ ਦੇ ਕਾਰਜਕਾਲ ਵਿਚ ਭਾਰਤ ਲਈ ਕਈ ਰੱਖਿਆ ਸੌਦੇ ਕਰ ਕੇ ਭਾਰਤ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਮਜ਼ਬੂਤ ਕੀਤਾ। ਇਨ੍ਹਾਂ ਮੰਤਰੀਆਂ ਤੋਂ ਇਲਾਵਾ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦਾ ਦਿਹਾਂਤ ਵੀ ਇਸੇ ਸਾਲ 19 ਅਗਸਤ ਨੂੰ ਹੋਇਆ ਸੀ। ਇੰਡੀਅਨ ਬਾਰ ਕੌਂਸਲ ਦੇ ਚੇਅਰਮੈਨ ਅਤੇ ਸੀਨੀਅਰ ਵਕੀਲ ਰਾਮ ਜੇਠਮਲਾਨੀ ਦਾ ਦਿਹਾਂਤ ਵੀ 14 ਸਤੰਬਰ ਨੂੰ ਹੋਇਆ।
ਜਨਰਲ ਬਿਪਿਨ ਰਾਵਤ ਬਣੇ ਦੇਸ਼ ਦੇ ਪਹਿਲੇ CDS
NEXT STORY