ਨਵੀਂ ਦਿੱਲੀ— ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਆਪਣੀ ਕੈਬਨਿਟ ਦੇ ਕੰਮਕਾਰ ਦੀ ਵੰਡ ਕਰ ਦਿੱਤੀ ਹੈ। ਪੀ.ਐੱਮ. ਤੋਂ ਇਲਾਵਾ ਕੁੱਲ 57 ਮੰਤਰੀਆਂ ਨੂੰ ਮੰਤਰਾਲੇ ਵੰਡੇ ਗਏ ਹਨ, ਇਨ੍ਹਾਂ 'ਚੋਂ ਅਮਿਤ ਸ਼ਾਹ ਗ੍ਰਹਿ ਮੰਤਰੀ, ਰਾਜਨਾਥ ਸਿੰਘ ਰੱਖਿਆ ਮੰਤਰੀ ਬਣਾਏ ਗਏ ਹਨ। ਕਈ ਮੰਤਰਾਲੇ ਅਜਿਹੇ ਵੀ ਹਨ, ਜੋ ਕਿਸੇ ਨੂੰ ਵੀ ਨਹੀਂ ਦਿੱਤੇ ਗਏ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਆਪਣੇ ਕੋਲ ਰੱਖਿਆ ਹੈ, ਇਨ੍ਹਾਂ 'ਚੋਂ ਅਮਲਾ ਮੰਤਰਾਲੇ, ਪੁਲਾੜ ਮੰਤਰਾਲਾ ਸ਼ਾਮਲ ਹੈ।
ਪ੍ਰਧਾਨ ਮੰਤਰੀ ਕੋਲ ਹਨ ਇਹ ਮੰਤਰਾਲੇ
1- ਪ੍ਰਧਾਨ ਮੰਤਰੀ ਦਫ਼ਤਰ
2- ਅਮਲਾ ਮੰਤਰਾਲੇ
3- ਜਨ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲੇ
4- ਏਟਾਨਿਮਕ ਐਨਰਜੀ ਮੰਤਰਾਲੇ
5- ਪੁਲਾੜ ਮੰਤਰਾਲੇ
6- ਪਾਲਿਸੀ ਨਾਲ ਜੁੜੇ ਸਾਰੇ ਮੁੱਦੇ
7- ਜੋ ਵੀ ਜ਼ਿੰਮੇਵਾਰੀ ਕਿਸੇ ਨੂੰ ਨਹੀਂ ਮਿਲੀ ਹੈ, ਉਹ ਪ੍ਰਧਾਨ ਮੰਤਰੀ ਕੋਲ ਹੈ
ਜ਼ਿਕਰਯੋਗ ਹੈ ਕਿ ਪਿਛਲੇ ਕਾਰਜਕਾਲ 'ਚ ਵੀ ਪ੍ਰਧਾਨ ਮੰਤਰੀ ਕੋਲ ਇਹ ਸਾਰੇ ਵਿਭਾਗ ਸਨ। ਅਜਿਹੇ 'ਚ ਉਨ੍ਹਾਂ ਨੇ ਇਕ ਵਾਰ ਫਿਰ ਇਹ ਸਾਰੇ ਮੰਤਰਾਲੇ ਆਪਣੇ ਕੋਲ ਹੀ ਰੱਖੇ ਹਨ। ਜ਼ਿਕਰਯੋਗ ਹੈ ਕਿ ਪੁਲਾੜ ਮੰਤਰਾਲੇ ਦੇ ਅਧੀਨ ਹੀ ਇਸਰੋ ਆਉਂਦਾ ਹੈ, ਜੋ ਇਸ ਸਮੇਂ ਚੰਨ 'ਤੇ ਇਨਸਾਨ ਭੇਜਣ ਦੇ ਮਿਸ਼ਨ 'ਤੇ ਕੰਮ ਕਰ ਰਿਹਾ ਹੈ। ਉੱਥੇ ਹੀ ਜੇਕਰ ਅਮਲਾ ਮੰਤਰਾਲੇ ਦੀ ਗੱਲ ਕਰੀਏ ਤਾਂ ਇਸ ਦੇ ਜ਼ਿੰਮੇ ਸਾਰੇ ਕੇਂਦਰੀ ਅਧਿਕਾਰੀਆਂ ਦੇ ਟਰਾਂਸਫਰ ਨਾਲ ਜੁੜੇ ਮਾਮਲੇ ਰਹਿੰਦੇ ਹਨ। ਪਿਛਲੇ ਕਾਰਜਕਾਲ 'ਚ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਦਰਮਿਆਨ ਅਧਿਕਾਰੀਆਂ ਦੇ ਤਬਾਦਲੇ ਨਾਲ ਜੁੜੇ ਕਈ ਮਸਲੇ ਸਾਹਮਣੇ ਆਏ ਸਨ। ਜ਼ਿਕਰਯੋਗ ਹੈ ਕਿ ਵੀਰਵਾਰ ਸ਼ਾਮ 7 ਵਜੇ ਪੀ.ਐੱਮ. ਨਰਿੰਦਰ ਮੋਦੀ ਨੇ ਮੰਤਰੀ ਮੰਡਲ ਦੇ 57 ਸਹਿਯੋਗੀਆਂ ਨਾਲ ਅਹੁਦੇ ਦੀ ਸਹੁੰ ਚੁਕੀ ਸੀ।
ਇਨਸਾਨਾਂ ਦੀਆਂ ਨਜ਼ਰਾਂ ਤੋਂ ਗਿੱਧਾਂ ਨੂੰ ਬਚਾਉਣ ਲਈ ਬਣੇਗਾ ਖਾਸ ਰੈਸਟੋਰੈਂਟ
NEXT STORY