ਸੁਲਤਾਨਪੁਰ (ਏਜੰਸੀ)- ਉੱਤਰ ਪ੍ਰਦੇਸ਼ 'ਚ ਸੁਲਤਾਨਪੁਰ ਜ਼ਿਲ੍ਹੇ ਦੇ ਕਾਦੀਪੁਰ ਕੋਤਵਾਲੀ ਖੇਤਰ ਦੇ ਅਧੀਨ ਆਉਂਦੇ ਕੁੰਭੀ ਦਾਦੀਆ ਪਿੰਡ 'ਚ ਇਕ ਨਿੱਜੀ ਸਕੂਲ ਦੇ ਵਿਹੜੇ 'ਚ ਪ੍ਰਿੰਸੀਪਲ ਅਤੇ ਉਸ ਦੀ ਪਤਨੀ ਦਾ ਕਥਿਤ ਤੌਰ 'ਤੇ ਕੁਹਾੜੀ ਅਤੇ ਬੇਲਚੇ ਨਾਲ ਕਤਲ ਕਰ ਦਿੱਤਾ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ (ਐੱਸਪੀ) ਵਿਨੀਤ ਜਾਇਸਵਾਲ ਨੇ ਕਿਹਾ ਕਿ ਜੋੜੇ ਦੇ ਕਤਲ ਦਾ ਪਤਾ ਮੰਗਲਵਾਰ ਸਵੇਰੇ ਸਕੂਲ ਸਟਾਫ ਦੇ ਪਹੁੰਚਣ 'ਤੇ ਲੱਗਿਆ।
ਉਨ੍ਹਾਂ ਕਿਹਾ ਕਿ ਮੁਕੇਸ਼ ਸਿੰਘ (45) ਅਤੇ ਉਸ ਦੀ ਪਤਨੀ ਵਿਨੀਤਾ (42) ਦੀਆਂ ਲਾਸ਼ਾਂ ਸਕੂਲ ਦੇ ਵਿਹੜੇ 'ਚ ਖੂਨ ਨਾਲ ਲੱਥਪੱਥ ਮਿਲੀਆਂ। ਦੋਵੇਂ ਸਕੂਲ ਕੰਪਲੈਕਸ 'ਚ ਹੀ ਰਹਿੰਦੇ ਸਨ। ਮੁਕੇਸ਼ ਖਾਨੂਹਾਟ 'ਚ ਕੰਪੋਜ਼ਿਟ ਸਕੂਲ ਦੇ ਹੈੱਡਮਾਸਟਰ ਵਜੋਂ ਤਾਇਨਾਤ ਸੀ, ਜਦੋਂ ਕਿ ਵਿਨੀਤਾ ਪਿੰਡ ਨਚ ਆਪਣੇ ਨਿੱਜੀ ਸਕੂਲ ਦੀ ਪ੍ਰਿੰਸੀਪਲ ਸੀ। ਜੋੜੇ ਦਾ ਪੁੱਤਰ ਅਭਯੁਦਿਆ (20), ਦਿੱਲੀ ਦੀ ਇਕ ਯੂਨੀਵਰਸਿਟੀ 'ਚ ਪੜ੍ਹਦਾ ਹੈ। ਪੁਲਸ ਸੁਪਰਡੈਂਟ ਨੇ ਕਿਹਾ ਕਿ ਜੋੜੇ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਜਾ ਰਿਹਾ ਹੈ।
ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਕਾਦੀਪੁਰ ਸਰਕਲ ਅਫਸਰ (ਸੀਓ) ਵਿਨੈ ਗੌਤਮ ਅਤੇ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਇਕ ਬੇਲਚਾ, ਇਕ ਕੁਹਾੜੀ ਅਤੇ ਇੱਕ ਚਾਕੂ ਬਰਾਮਦ ਕੀਤਾ ਗਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਵਿਨੀਤਾ ਦਾ ਕਤਲ ਸਕੂਲ ਦੇ ਇਕ ਕਮਰੇ 'ਚ ਇਨ੍ਹਾਂ ਹਥਿਆਰਾਂ ਨਾਲ ਕੀਤਾ ਗਿਆ ਸੀ। ਇਸ ਤੋਂ ਬਾਅਦ ਜਦੋਂ ਮੁਕੇਸ਼ ਉੱਥੋਂ ਦੌੜਿਆ ਤਾਂ ਸਕੂਲ ਕੰਪਲੈਕਸ ਤੋਂ ਕਰੀਬ 150 ਮੀਟਰ ਦੂਰ ਉਸ ਦਾ ਵੀ ਕਤਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ, ਮੁਕੇਸ਼ ਪਹਿਲਾਂ ਸਿੱਖਿਆ ਮਿੱਤਰ ਸੀ। 2009 'ਚ ਉਹ ਇਕ ਸਹਾਇਕ ਅਧਿਆਪਕ ਬਣਿਆ ਅਤੇ 2013 ਤੋਂ ਮੋਤੀਗਰਪੁਰ 'ਚ ਅਧਿਆਪਕ ਯੂਨੀਅਨ ਦਾ ਪ੍ਰਧਾਨ ਰਿਹਾ। ਉਸ ਨੇ 2002 'ਚ ਪਿੰਡ 'ਚ ਮਨਰਾਜੀ ਸਿੱਖਿਆ ਸੰਸਥਾ ਦੀ ਸਥਾਪਨਾ ਕੀਤੀ ਅਤੇ ਆਪਣੀ ਪਤਨੀ ਨਾਲ ਉੱਥੇ ਹੀ ਰਹਿੰਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੈਟਰੋਲ ਪੰਪ 'ਤੇ ਨਹੀਂ ਮਿਲੇਗਾ 50 ਲੀਟਰ ਤੋਂ ਵੱਧ ਡੀਜ਼ਲ, ਦੋ ਵੱਡੀਆਂ ਕੰਪਨੀਆਂ ਨੇ ਲਿਆ ਫੈਸਲਾ
NEXT STORY