ਮੁੰਬਈ— ਕਾਂਗਰਸ ਦੀ ਸਾਬਕਾ ਸੰਸਦ ਪ੍ਰਿਯਾ ਦੱਤ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ 2019 ਲੋਕ ਸਭਾ ਚੋਣ ਨਹੀਂ ਲੜੇਗੀ ਤੇ ਆਪਣੇ ਪਰਿਵਾਰ ਨੂੰ ਜ਼ਿਆਦਾ ਸਮਾਂ ਦੇਣਾ ਚਾਹੇਗੀ। ਏ.ਆਈ.ਸੀ.ਸੀ. ਸਕੱਤਰ ਦੇ ਤੌਰ 'ਤੇ ਚੁਣੇ ਜਾਣ ਦੇ ਕੁਝ ਮਹੀਨੇ ਬਾਅਦ ਪ੍ਰਿਯਾ ਨੇ ਇਸ ਤਰ੍ਹਾਂ ਆਪਣੇ ਭਵਿੱਖ ਦੇ ਰਾਜਨੀਤਕ ਕਦਮ ਨੂੰ ਲੈ ਕੇ ਅਟਕਲਾਂ ਨੂੰ ਰੋਕ ਦਿੱਤਾ। ਇਕ ਬਿਆਨ 'ਚ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਸਰਗਰਮ ਰਾਜਨੀਤੀ ਤੋਂ ਹਟਾਉਣ ਦਾ ਫੈਸਲਾ ਕੁਝ ਮਹੀਨੇ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੂ ਨਾਲ ਸਾਂਝਾ ਕੀਤਾ ਹੈ। ਕਾਂਗਰਸੀ ਨੇਤਾ ਨੇ ਕਿਹਾ ਕਿ ਉਹ ਪਾਰਟੀ ਤੇ ਇਸ ਦੇ ਉਮੀਦਵਾਰ ਲਈ ਕੰਮ ਕਰਨ ਨੂੰ ਵਚਨਬੱਧ ਹੈ ਪਰ ਉਹ ਆਪਣੀ ਅੰਤਰਆਤਮਾ ਖਿਲਾਫ ਕਿਸੇ ਨੂੰ ਸਮਰਥਨ ਨਹੀਂ ਕਰਨਗੀ।' ਸਾਲ 2014 ਲੋਕ ਸਭਾ ਚੋਣਾਂ 'ਚ ਪ੍ਰਿਯਾ ਨੂੰ ਭਾਜਪਾ ਦੀ ਪੂਨਮ ਮਹਾਜਨ ਨੇ ਮੁੰੰਬਈ ਉੱਤਰ ਮੱਧ ਸੀਟ ਤੋਂ ਹਰਾਇਆ ਸੀ।
ਵੈਸ਼ਣੋ ਦੇਵੀ 'ਚ 2 ਸ਼ਰਧਾਲੂਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
NEXT STORY