ਲਖਨਊ, (ਯੂ. ਐੱਨ. ਆਈ., ਨਾਸਿਰ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸੋਮਵਾਰ ਤੋਂ ਆਪਣਾ ਲਖਨਊ ਦੌਰਾ ਸ਼ੁਰੂ ਕਰੇਗੀ। ਇਸ ਦੌਰਾਨ ਉਹ ਰੋਜ਼ਾਨਾ 13 ਘੰਟੇ ਕੰਮ ਕਰੇਗੀ। ਪਾਰਟੀ ਦੇ ਇਕ ਨੇਤਾ ਨੇ ਐਤਵਾਰ ਦੱਸਿਆ ਕਿ ਪ੍ਰਿਯੰਕਾ ਆਪਣੇ ਭਰਾ ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਨਾਲ ਮਿਲ ਕੇ ਲੋਕ ਸਭਾ ਦੀਅਾਂ ਚੋਣਾਂ ਲਈ ਪਾਰਟੀ ਦੀ ਰਣਨੀਤੀ ਬਣਾਏਗੀ।

ਉਹ ਰੋਜ਼ਾਨਾ ਸਵੇਰੇ 9.30 ਵਜੇ ਤੋਂ ਰਾਤ 11.30 ਵਜੇ ਤਕ ਕੰਮ ਕਰੇਗੀ। ਬਾਅਦ ਦੁਪਹਿਰ 1 ਤੋਂ 1.30 ਵਜੇ ਤਕ ਦੁਪਹਿਰ ਦਾ ਭੋਜਨ ਕਰੇਗੀ। ਸੂਤਰਾਂ ਮੁਤਾਬਕ 12 ਫਰਵਰੀ ਨੂੰ ਸਵੇਰੇ ਪ੍ਰਿਯੰਕਾ ਮੋਹਨ ਲਾਲ ਗੰਜ ਤੇ ਬਾਅਦ ਦੁਪਹਿਰ ਉਨਾਵ ਦੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰੇਗੀ। 13 ਫਰਵਰੀ ਨੂੰ ਉਹ ਬਾਰਾਬੰਕੀ, ਕੇਸਰ ਗੰਜ ਤੇ ਸੰਤ ਕਬੀਰ ਨਗਰ ਖੇਤਰ ਦੇ ਪਾਰਟੀ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰੇਗੀ। 14 ਫਰਵਰੀ ਨੂੰ ਉਹ ਸੀਤਾਪੁਰ, ਸਲੇਮਪੁਰ, ਬਲੀਆ ਤੇ ਹੋਰਨਾਂ ਖੇਤਰਾਂ ਦੇ ਵਰਕਰਾਂ ਨੂੰ ਮਿਲੇਗੀ। 15 ਫਰਵਰੀ ਨੂੰ ਉਹ ਦਿੱਲੀ ਚਲੀ ਜਾਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇਹਵਾਈ ਫੌਜ ਲਈ 4 ਚਿਨੂਕ ਹੈਲੀਕਾਪਟਰ ਚੰਡੀਗੜ੍ਹ ਲਿਆਂਦੇ ਜਾਣਗੇ
NEXT STORY