ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ 40 ਸਾਲਾ ਇਕ ਵਿਅਕਤੀ ਨੂੰ ਅੱਤਵਾਦੀ ਜ਼ਬਰਨ ਉਸ ਦੇ ਘਰੋਂ ਚੁੱਕ ਕੇ ਲੈ ਗਏ ਅਤੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ,''ਅੱਤਵਾਦੀਆਂ ਨੇ ਪੁਲਵਾਮਾ ਜ਼ਿਲੇ ਦੇ ਅਵੰਤੀਪੁਰਾ ਖੇਤਰ ਦੇ ਗੁਲਜਾਰਪੋਰਾ 'ਚ ਵੀਰਵਾਰ ਦੇਰ ਰਾਤ ਮੰਜੂਰ ਅਹਿਮਦ ਲੋਨ ਦਾ ਕਤਲ ਕੀਤਾ।''
ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਤਵਾਦੀ ਲੋਨ ਨੂੰ ਡੋਗਰੀਪੋਰਾ ਸਥਿਤ ਉਸ ਦੇ ਘਰੋਂ ਜ਼ਬਰਨ ਚੁੱਕ ਕੇ ਲੈ ਗਏ ਅਤੇ ਨਜ਼ਦੀਕੀ ਗੁਲਜਾਰਪੋਰਾ 'ਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਦੱਖਣੀ ਕਸ਼ਮੀਰ 'ਚ 2 ਦਿਨਾਂ ਦੇ ਅੰਦਰ ਨਾਗਰਿਕਾਂ 'ਤੇ ਹੋਏ ਹਮਲੇ ਦਾ ਇਹ ਤੀਜਾ ਮਾਮਲਾ ਹੈ। ਅਨੰਤਨਾਗ ਜ਼ਿਲੇ ਦੇ ਬੀਜਬੇਹਰਾ ਖੇਤਰ 'ਚ ਵੀਰਵਾਰ ਨੂੰ ਨੈਸ਼ਨਲ ਕਾਨਫਰੰਸ ਦਾ ਇਕ ਵਰਕਰ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ ਅਤੇ ਬੁੱਧਵਾਰ ਨੂੰ ਪੁਲਵਾਮਾ ਜ਼ਿਲੇ 'ਚ ਫੌਜ ਦੇ ਇਕ ਜਵਾਨ ਦੀ ਗੋਲੀ ਮਾਰ ਹੱਤਿਆ ਕਰ ਦਿੱਤੀ ਗਈ ਸੀ।
ਪੁਲਸ 'ਚ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ
NEXT STORY