ਐਂਟਰਟੇਨਮੈਂਟ ਡੈਸਕ : ਇੱਕ ਪਾਸੇ ਜਿੱਥੇ 'ਪੁਸ਼ਪਾ 2' ਬਾਕਸ ਆਫਿਸ 'ਤੇ ਜ਼ਬਰਦਸਤ ਕਲੈਕਸ਼ਨ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਭਗਦੜ 'ਚ ਇੱਕ ਔਰਤ ਦੀ ਮੌਤ ਅਤੇ ਇੱਕ ਬੱਚੇ ਦੇ ਜ਼ਖਮੀ ਹੋਣ ਨਾਲ ਫ਼ਿਲਮ ਦੀ ਟੀਮ ਦੁਖੀ ਹੈ। ਇਸ ਦੇ ਨਾਲ ਹੀ ਮ੍ਰਿਤਕ ਔਰਤ ਦੇ ਪਤੀ ਅਤੇ ਜ਼ਖਮੀ ਬੱਚੇ ਦੇ ਪਿਤਾ ਦੀ ਸ਼ਿਕਾਇਤ 'ਤੇ ਅੱਲੂ ਅਰਜੁਨ ਅਤੇ ਫ਼ਿਲਮ ਦੇ ਨਿਰਮਾਤਾਵਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਹੈ।
ਇਹ ਵੀ ਪੜ੍ਹੋ- ਨਹੀਂ ਰੁਕ ਰਿਹੈ ਦਿਲਜੀਤ ਦੋਸਾਂਝ ਦਾ ਕਰੇਜ਼, 5 ਹਜ਼ਾਰ ਦੀ ਟਿਕਟ ਵਿਕੀ 50 ਹਜ਼ਾਰ 'ਚ
ਤੇਲੰਗਾਨਾ ਸਰਕਾਰ ਨੇ ਪ੍ਰੀਮੀਅਰ 'ਤੇ ਲਗਾਈ ਪਾਬੰਦੀ
ਇਸ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਦੌਰਾਨ ਤੇਲੰਗਾਨਾ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਤੇਲੰਗਾਨਾ ਸਰਕਾਰ ਨੇ ਫ਼ਿਲਮਾਂ ਦੇ ਪੇਡ ਪ੍ਰੀਮੀਅਰ 'ਤੇ ਪਾਬੰਦੀ ਲਗਾ ਦਿੱਤੀ ਹੈ। ਦਰਅਸਲ, ਹੈਦਰਾਬਾਦ ਦੇ ਆਰ. ਟੀ. ਸੀ. ਸਕੁਏਅਰ ਸਥਿਤ ਸੰਧਿਆ ਥੀਏਟਰ 'ਚ ਬੁੱਧਵਾਰ ਰਾਤ ਕਰੀਬ 9.30 ਵਜੇ 'ਪੁਸ਼ਪਾ 2' ਸ਼ੋਅ ਲਈ ਪ੍ਰਸ਼ੰਸਕਾਂ ਦੀ ਭੀੜ ਫ਼ਿਲਮ ਦੇ ਹੀਰੋ ਅੱਲੂ ਅਰਜੁਨ ਦੀ ਇੱਕ ਝਲਕ ਪਾਉਣ ਲਈ ਇਕੱਠੀ ਹੋਈ ਸੀ, ਜਿਸ ਕਾਰਨ ਭਗਦੜ ਮੱਚ ਗਈ। ਉਨ੍ਹਾਂ ਨੂੰ ਰੋਕਣ ਲਈ ਪੁਲਸ ਨੇ ਲਾਠੀਚਾਰਜ ਕੀਤਾ ਅਤੇ ਰੇਵਤੀ (35) ਨਾਂ ਦੀ ਔਰਤ ਆਪਣੇ ਬੇਟੇ ਸ਼ਰੇਤੇਜ (9) ਸਮੇਤ ਡਿੱਗ ਪਈ ਅਤੇ ਭੀੜ ਦੇ ਪੈਰਾਂ ਵਿਚਕਾਰ ਕੁਚਲੀ ਗਈ। ਪੁਲਸ ਨੇ ਤੁਰੰਤ ਮਾਂ-ਪੁੱਤ ਨੂੰ ਇੱਕ ਪਾਸੇ ਲੈ ਕੇ ਸੀ. ਪੀ. ਆਰ. ਦਿੱਤੀ ਅਤੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਉਥੇ ਇਲਾਜ ਦੌਰਾਨ ਮਾਂ ਦੀ ਮੌਤ ਹੋ ਗਈ, ਜਦਕਿ ਬੇਟੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ 'ਤੇ ਹੈ।
ਅੱਲੂ ਅਰਜੁਨ ਦੀ ਟੀਮ ਨੇ ਦਿੱਤੀ ਪ੍ਰਤੀਕਿਰਿਆ
ਫ਼ਿਲਮ 'ਪੁਸ਼ਪਾ 2' ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਮੇਕਰਸ ਨੇ ਇਸ ਦਾ ਪੇਡ ਪ੍ਰੀਵਿਊ ਰੱਖਿਆ ਸੀ, ਜਿੱਥੇ 'ਪੁਸ਼ਪਾ 2' ਨੇ ਕਾਫੀ ਕਮਾਈ ਕੀਤੀ। ਇਸ ਦੇ ਨਾਲ ਹੀ ਬੀਤੀ ਰਾਤ ਥੀਏਟਰ 'ਚ ਦਰਸ਼ਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਪੇਡ ਪ੍ਰੀਵਿਊ 'ਚ 'ਪੁਸ਼ਪਾ 2' ਦੀ ਟਿਕਟ 1000 ਰੁਪਏ 'ਚ ਵਿਕ ਚੁੱਕੀ ਹੈ। ਇਸ ਕਾਰਨ ਥੀਏਟਰ ਦੇ ਬਾਹਰ ਭਾਰੀ ਭੀੜ ਲੱਗ ਗਈ, ਹਾਲਾਂਕਿ, ਅੱਲੂ ਅਰਜੁਨ ਦੀ ਟੀਮ ਨੇ ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਪੀੜਤ ਪਰਿਵਾਰ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਗੇ।
ਇਹ ਵੀ ਪੜ੍ਹੋ- ਇੰਦੌਰ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਹੋ ਗਈ ਲਾ ਲਾ ਲਾ ਲਾ...,ਸਿੱਖ ਭਾਈਚਾਰੇ ਨੇ ਪ੍ਰਗਟਾਈ ਚਿੰਤਾ
ਮਿਥਰੀ ਮੂਵੀ ਮੇਕਰਸ ਨੇ ਟਵੀਟ ਕੀਤਾ, ''ਅਸੀਂ ਬੀਤੀ ਰਾਤ ਦੀ ਸਕ੍ਰੀਨਿੰਗ ਦੌਰਾਨ ਵਾਪਰੀ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਾਂ। ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਪਰਿਵਾਰ ਅਤੇ ਇਲਾਜ ਅਧੀਨ ਛੋਟੇ ਬੱਚੇ ਦੇ ਨਾਲ ਹਨ। ਅਸੀਂ ਇਸ ਔਖੀ ਘੜੀ 'ਚ ਉਨ੍ਹਾਂ ਨਾਲ ਖੜੇ ਹਾਂ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫੂਡ ਪ੍ਰੋਸੈਸਿੰਗ ਸੈਕਟਰ 'ਚ ਪ੍ਰਾਪਤ ਹੋਇਆ 368.4 ਮਿਲੀਅਨ ਡਾਲਰ ਦਾ FDI
NEXT STORY