ਨਵੀਂ ਦਿੱਲੀ— ਲੜਾਕੂ ਜਹਾਜ਼ ਰਾਫ਼ੇਲ ਅੱਜ ਯਾਨੀ ਕਿ ਵੀਰਵਾਰ ਨੂੰ ਭਾਰਤੀ ਹਵਾਈ ਫ਼ੌਜ ਵਿਚ ਰਸਮੀ ਰੂਪ ਨਾਲ ਸ਼ਾਮਲ ਹੋਵੇਗਾ। ਅੰਬਾਲਾ ਏਅਰਬੇਸ 'ਤੇ 5 ਰਾਫ਼ੇਲ ਜਹਾਜ਼ਾਂ ਨੂੰ ਸ਼ਾਮਲ ਕਰਨ ਲਈ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਇਸ ਸਮਾਰੋਹ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਹੋਣਗੇ। ਖ਼ਾਸ ਗੱਲ ਇਹ ਹੈ ਕਿ ਇਸ ਸਮਾਰੋਹ ਦਾ ਹਿੱਸਾ ਫਰਾਂਸੀਸੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਵੀ ਬਣੇਗੀ। ਇਸ ਸਮਾਰਹੋ ਵਿਚ ਹਿੱਸਾ ਲੈਣ ਲਈ ਫਰਾਂਸ ਦੀ ਰੱਖਿਆ ਮੰਤਰੀ ਦਿੱਲੀ ਪਹੁੰਚ ਗਈ ਹੈ। ਦਿੱਲੀ ਪਹੁੰਚਦੇ ਹੀ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹ ਇੱਥੋਂ ਅੰਬਾਲਾ ਏਅਰਬੇਸ ਜਾਵੇਗੀ।
ਜ਼ਿਕਰਯੋਗ ਹੈ ਹਵਾਈ ਫ਼ੌਜ ਨੇ 59 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਫਰਾਂਸ ਤੋਂ 36 ਰਾਫ਼ੇਲ ਜਹਾਜ਼ ਖਰੀਦਣ ਦਾ ਸੌਦਾ ਕੀਤਾ ਹੈ। ਇਨ੍ਹਾਂ 'ਚੋਂ 5 ਜਹਾਜ਼ਾਂ ਦੀ ਖੇਪ ਬੀਤੀ 29 ਜੁਲਾਈ 2020 ਨੂੰ ਭਾਰਤ ਆਈ ਅਤੇ 4 ਜਹਾਜ਼ਾਂ ਦੀ ਖੇਪ ਅਕਤੂਬਰ-ਨਵੰਬਰ 'ਚ ਆਉਣ ਦੀ ਸੰਭਾਵਨਾ ਹੈ। ਬਾਕੀ ਦੇ ਜਹਾਜ਼ਾਂ ਦੀ ਸਪਲਾਈ 2021 ਦੇ ਅਖ਼ੀਰ ਵਿਚ ਪੂਰੀ ਹੋ ਜਾਣ ਦੀ ਉਮੀਦ ਹੈ।
ਸੂਤਰਾਂ ਮੁਤਾਬਕ ਫਰਾਂਸ ਤੋਂ 36 ਹੋਰ ਲੜਾਕੂ ਜਹਾਜ਼ਾਂ ਦੀ ਸੰਭਾਵਿਤ ਖਰੀਦ 'ਤੇ ਰਾਜਨਾਥ ਸਿੰਘ ਫਲੋਰੈਂਸ ਪਾਰਲੀ ਦੀ ਗੱਲਬਾਤ ਦੌਰਾਨ ਚਰਚਾ ਹੋ ਸਕਦੀ ਹੈ। ਦੱਸ ਦੇਈਏ ਕਿ ਰਾਫ਼ੇਲ ਜਹਾਜ਼ ਅਤਿ-ਆਧੁਨਿਕ ਹਥਿਆਰਾਂ ਅਤੇ ਉੱਨਤ ਪ੍ਰਣਾਲੀ ਨਾਲ ਲੈੱਸ ਹੈ। ਪਾਕਿਸਤਾਨ ਅਤੇ ਚੀਨ 'ਤੇ ਇਕੱਠੇ ਦੋ ਮੋਰਚਿਆਂ 'ਤੇ ਮੁਹਿੰਮ ਲਈ ਹਵਾਈ ਫ਼ੌਜ ਨੂੰ ਰਾਫ਼ੇਲ ਵਰਗੇ ਲੜਾਕੂ ਜਹਾਜ਼ ਦੀ ਬੇਹੱਦ ਲੋੜ ਹੈ।
ਸਕੂਲੀ ਸਿੱਖਿਆ 'ਤੇ ਦੋ ਦਿਨਾਂ ਸਮਾਗਮ ਆਯੋਜਿਤ ਕਰੇਗਾ ਸਿੱਖਿਆ ਮੰਤਰਾਲਾ, ਪੀ.ਐੱਮ. ਕਰਨਗੇ ਸੰਬੋਧਿਤ
NEXT STORY