ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਛੱਤੀਸਗੜ੍ਹ 'ਚ ਕਾਂਗਰਸ ਵਰਕਰਾਂ ਦੀ ਪੁਲਸ ਦੁਆਰਾ ਕੁੱਟਮਾਰ ਨੂੰ ਲੈ ਕੇ ਬੁੱਧਵਾਰ ਨੂੰ ਨਰਿੰਦਰ ਮੋਦੀ ਸਰਕਾਰ ਅਤੇ ਰਮਨ ਸਿੰਘ ਸਰਕਾਰ 'ਤੇ ਹਮਲਾ ਬੋਲਿਆ ਅਤੇ ਦੋਸ਼ ਲਗਾਇਆ ਕਿ ਤਾਨਾਸ਼ਾਹੀ ਹੁਣ ਇਕ ਪੇਸ਼ਾ ਬਣ ਚੁੱਕੀ ਹੈ। ਗਾਂਧੀ ਨੇ ਘਟਨਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ 'ਨਰਿੰਦਰ ਮੋਦੀ ਦੀ ਹਕੂਮਤ 'ਚ ਤਾਨਾਸ਼ਾਹੀ ਬੁਜ਼ਦਿਲੀ ਨਾਲ ਕੀਤੇ ਗਏ ਇਸ ਪ੍ਰਹਾਰ ਨੂੰ ਉੱਥੇ ਦੀ ਜਨਤਾ ਸਿਆਸੀ ਜ਼ੁਲਮ ਦੇ ਰੂਪ 'ਚ ਯਾਦ ਰੱਖੇਗੀ।
ਬਿਲਾਸਪੁਰ 'ਚ ਪੁਲਸ ਨੇ ਕਾਂਗਰਸ ਵਰਕਰਾਂ ਦੀ ਕੁੱਟਮਾਰ ਕੀਤੀ ਜਿਸ 'ਚ ਕਾਂਗਰਸ ਦੇ ਸੀਨੀਅਰ ਨੇਤਾ ਅਟਲ ਸ਼੍ਰੀਵਾਸਤਵ ਜ਼ਖਮੀ ਹੋ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋ ਗਈ ਹੈ।
ਖਬਰਾਂ ਮੁਤਾਬਕ ਕਾਂਗਰਸ ਵਰਕਰ ਨਗਰ ਨਿਕਾਯ ਮੰਤਰੀ ਅਮਰ ਅਗਰਵਾਲ ਦੇ ਘਰ 'ਤੇ ਪ੍ਰਦਰਸ਼ਨ ਕਰਨ ਗਏ ਸੀ, ਜਿੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਅਸਲ 'ਚ ਕੁੱਝ ਦਿਨ ਪਹਿਲਾਂ ਅਮਰ ਅਗਰਵਾਲ ਨੇ ਕਾਂਗਰਸ ਵਰਕਰਾਂ ਨੂੰ ਕਚਰਾ ਕਿਹਾ ਸੀ ਜਿਸ ਨਾਲ ਭੜਕੇ ਪਾਰਟੀ ਵਰਕਰਾਂ ਨੇ ਵਿਰੋਧ ਸਵਰੂਪ ਮੰਤਰੀ ਦੇ ਘਰ 'ਤੇ ਕਚਰਾ ਸੁੱਟਣ ਪਹੁੰਚੇ ਸੀ।
ਮੋਦੀ ਸਰਕਾਰ ਦਾ ਵੱਡਾ ਫੈਸਲਾ, ਤਿੰਨ ਤਲਾਕ 'ਤੇ ਆਰਡੀਨੈਂਸ ਨੂੰ ਦਿੱਤੀ ਮਨਜ਼ੂਰੀ
NEXT STORY