ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਹਿਲਾ ਰਿਜ਼ਰਵੇਸ਼ਨ ਦੇ ਮੁੱਦੇ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਰਾਹੁਲ ਨੇ ਲਿਖਿਆ ਹੈ ਕਿ ਮਹਿਲਾ ਰਿਜ਼ਰਵੇਸ਼ਨ ਦੇ ਮੁੱਦੇ 'ਤੇ ਕਾਂਗਰਸ ਸਰਕਾਰ ਦੇ ਨਾਲ ਹੈ। ਉਨ੍ਹਾਂ ਨੇ ਲਿਖਿਆ ਕਿ ਸਰਕਾਰ ਸੰਸਦ 'ਚ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਕਰਵਾਏ। ਕਾਂਗਰਸ ਪੂਰਾ ਸਮਰਥਨ ਦੇਵੇਗੀ। ਪਿਛਲੇ ਸੈਸ਼ਨ 'ਚ ਸੋਨੀਆ ਗਾਂਧੀ ਨੇ ਵੀ ਮਲਾ ਰਿਜ਼ਰਵੇਸ਼ਨ 'ਤੇ ਮੋਦੀ ਨੂੰ ਚਿੱਠੀ ਲਿਖੀ ਸੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਨੂੰ ਲਿਖੀ ਚਿੱਠੀ 'ਚ ਲਿਖਿਆ ਹੈ ਕਿ ਸੰਸਦ ਅਤੇ ਵਿਧਾਨਸਭਾਵਾਂ 'ਚ 33 ਫੀਸਦੀ ਮਹਿਲਾ ਰਿਜ਼ਰਵੇਸ਼ਨ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਇਹ ਬਿੱਲ ਨਹੀਂ ਆਇਆ ਤਾਂ ਕਾਂਗਰਸ ਪ੍ਰਦਰਸ਼ਨ ਕਰੇਗੀ।
PM ਮੋਦੀ ਨੇ ਮਮਤਾ 'ਤੇ ਸਾਧਿਆ ਨਿਸ਼ਾਨਾ, ਬੋਲੇ-ਰਸਤੇ 'ਚ ਲਗਾਏ ਝੰਡਿਆਂ ਲਈ ਦੀਦੀ ਦਾ ਧੰਨਵਾਦੀ ਹਾਂ
NEXT STORY