ਨਵੀਂ ਦਿੱਲੀ, (ਇੰਟ.)-ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਅੱਜ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਦੇ ਸੰਗਰੂਰ ਵਿਚ ‘ਇਨਸਾਫ਼ ਰੈਲੀ’ ਤੋਂ ਬਦਲਾਅ ਦਾ ਬਿਗੁਲ ਫੂਕ ਦਿੱਤਾ ਹੈ। 5 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਪੰਜਾਬ ਤੋਂ ਨਸ਼ਾ ਪੂਰੀ ਤਰ੍ਹਾਂ ਖ਼ਤਮ ਕਰਨ ਦਾ... ਪਰ ਦਿੱਲੀ ਤੋਂ ਚੱਲਣ ਵਾਲੀ ਇਸ ਸਰਕਾਰ ਵਿਚ ਪੰਜਾਬ ਨਸ਼ੇ, ਭ੍ਰਿਸ਼ਟਾਚਾਰ ਅਤੇ ਅਪਰਾਧ ਦਾ ਅੱਡਾ ਬਣ ਗਿਆ। ਪੰਜਾਬ ਲਈ ਕਾਂਗਰਸ ਦਾ ਸੰਕਲਪ ਬਿਲਕੁਲ ਸਪੱਸ਼ਟ ਹੈ : ਨਸ਼ਾ-ਮੁਕਤ ਪੰਜਾਬ, ਗੈਂਗਸਟਰ ਰਾਜ ਦਾ ਖ਼ਾਤਮਾ, ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰ, ਨੌਜਵਾਨਾਂ ਨੂੰ ਰੋਜ਼ਗਾਰ, ਦਲਿਤਾਂ ਅਤੇ ਕਮਜ਼ੋਰ ਵਰਗਾਂ ਦਾ ਸ਼ਕਤੀਕਰਨ ਅਤੇ ਭ੍ਰਿਸ਼ਟਾਚਾਰ ਵਿਚ ਡੁੱਬੇ ਕੁਸ਼ਾਸਨ ਦਾ ਅੰਤ।
ਰਮੇਸ਼ ਨੇ ਉੱਤਰ ਪ੍ਰਦੇਸ਼ ਦੇ ਸੰਤ ਕਬੀਰਨਗਰ ਵਿਚ ਕਲੋਨ ਐਪ ਰਾਹੀਂ ‘ਵਿਕਸਿਤ ਭਾਰਤ-ਜੀ ਰਾਮ ਜੀ ਯੋਜਨਾ’ ਵਿਚ ਫਰਜ਼ੀ ਹਾਜ਼ਰੀ ਦਰਜ ਕਰਵਾਉਣ ਦਾ ਮਾਮਲਾ ਸਾਹਮਣੇ ਆਉਣ ਦਾ ਦਾਅਵਾ ਕਰਦਿਆਂ ਦੋਸ਼ ਲਗਾਇਆ ਕਿ ਭਗਵਾਨ ਰਾਮ ਦੇ ਨਾਂ ’ਤੇ ਫਰਜ਼ੀ ਰੋਜ਼ਗਾਰ ਦਾ ਖੇਡ ਚੱਲ ਰਿਹਾ ਹੈ।
3 ਮੰਜ਼ਿਲਾ ਇਮਾਰਤ ਡਿੱਗਣ ਦੇ ਮਾਮਲੇ 'ਚ CM ਰੇਖਾ ਗੁਪਤਾ ਵੱਡਾ ਐਕਸ਼ਨ
NEXT STORY