ਜੈਪੁਰ- ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਸ਼ਨੀਵਾਰ ਨੂੰ 3 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 443 ਹੋ ਗਈ ਹੈ। ਇਸ ਦੇ ਨਾਲ ਹੀ ਇਨਫੈਕਸ਼ਨ ਦੇ 204 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਇਸ ਖਤਰਨਾਕ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 19,256 ਹੋ ਗਈ ਹੈ, ਜਿਨ੍ਹਾਂ 'ਚੋਂ 3,461 ਰੋਗੀ ਇਲਾਜ ਅਧੀਨ ਹਨ। ਇਸ ਸੰਬੰਧ 'ਚ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਭਰਤਪੁਰ ਅਤੇ ਝੁੰਝੁਨੂੰ 'ਚ ਇਕ-ਇਕ ਵਿਅਕਤੀ ਦੀ ਮੌਤ ਦਰਜ ਕੀਤੀ ਗਈ। ਇਸ ਨਾਲ ਸੂਬੇ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 443 ਹੋ ਗਈ ਹੈ।
ਸਿਰਫ਼ ਜੈਪੁਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 163 ਹੋ ਗਈ, ਜਦੋਂ ਕਿ ਜੋਧਪੁਰ 'ਚ 53, ਭਰਤਪੁਰ 'ਚ 39, ਕੋਟਾ 'ਚ 23, ਅਜਮੇਰ 'ਚ 19, ਬੀਕਾਨੇਰ 'ਚ 16 ਅਤੇ ਨਾਗੌਰ 'ਚ 12 ਪੀੜਤ ਲੋਕਾਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 30 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 10.30 ਵਜੇ ਤੱਕ ਸੂਬੇ 'ਚ ਇਨਫੈਕਸ਼ਨ ਦੇ 204 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ ਬਾੜਮੇਰ 'ਚ 36, ਬੀਕਾਨੇਰ 'ਚ 25, ਜੈਪੁਰ 'ਚ 17, ਡੂੰਗਰਪੁਰ 'ਚ 13, ਜਾਲੌਰ ਅਤੇ ਝੁੰਝੁਨੂੰ 'ਚ 11-11 ਅਤੇ ਕੋਟਾ 'ਚ 8 ਨਵੇਂ ਮਾਮਲੇ ਸ਼ਾਮਲ ਹਨ। ਸੂਬੇ ਭਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਕਈ ਥਾਣਾ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।
ਮੁੰਬਈ 'ਤੇ ਭਾਰੀ ਪੈਣ ਵਾਲੇ ਹਨ ਅਗਲੇ 24 ਘੰਟੇ, ਮੋਹਲੇਧਾਰ ਮੀਂਹ ਪੈਣ ਦੀ ਚਿਤਾਵਨੀ
NEXT STORY