ਜੈਪੁਰ- ਰਾਜਸਥਾਨ 'ਚ ਸੋਮਵਾਰ ਨੂੰ 72 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਇਸ ਦੀ ਗਿਣਤੀ ਵਧ ਕੇ 7100 ਪਹੁੰਚ ਗਈ। ਮੈਡੀਕਲ ਵਿਭਾਗ ਵਲੋਂ ਅੱਜ ਯਾਨੀ ਸੋਮਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਸਭ ਤੋਂ ਵਧ ਕੋਰੋਨਾ ਪੀੜਤ ਮਰੀਜ਼ ਪਾਲੀ 'ਚ 25 ਮਰੀਜ਼ ਸਾਹਮਣੇ ਆਏ। ਇਸ ਤੋਂ ਇਲਾਵਾ ਰਾਜਧਾਨੀ ਜੈਪੁਰ 'ਚ 11, ਸੀਕਰ 'ਚ 22, ਕੋਟਾ 'ਚ 7, ਅਲਵਰ 'ਚ 5, ਧੌਲਪੁਰ ਅਤੇ ਸਵਾਈ ਮਾਧੋਪੁਰ 'ਚ ਇਕ-ਇਕ ਨਵਾਂ ਕੋਰੋਨਾ ਪੀੜਤ ਮਰੀਜ਼ ਸਾਹਮਣੇ ਆਇਆ ਹੈ। ਵਿਭਾਗ ਅਨੁਸਾਰ ਇਸ ਜਾਨਲੇਵਾ ਵਿਸ਼ਾਣੂੰ ਨਾਲ ਹੁਣ ਤੱਕ ਸੂਬੇ 'ਚ 163 ਲੋਕਾਂ ਦੀ ਮੌਤ ਹੋ ਗਈ ਹੈ।
ਵਿਭਾਗ ਅਨੁਸਾਰ ਹੁਣ ਤੱਕ ਅਜਮੇਰ 'ਚ 307, ਅਲਵਰ 'ਚ 51, ਬਾਂਸਵਾੜਾ 'ਚ 85, ਬਾਰਾਂ 'ਚ 5, ਬਾੜਮੇਰ 'ਚ 82, ਭਰਤਪੁਰ 'ਚ 141, ਭੀਲਵਾੜਾ 'ਚ 117, ਬੀਕਾਨੇਰ 'ਚ 78, ਚਿਤੌੜਗੜ੍ਹ 'ਚ 170, ਚੁਰੂ 'ਚ 68, ਦੌਸਾ 43, ਧੌਲਪੁਰ 'ਚ 43, ਡੂੰਗਰਪੁਰ 'ਚ 318, ਗੰਗਾਨਗਰ 'ਚ ਇਕ, ਹਨੂੰਮਾਨਗੜ੍ਹ 'ਚ 14, ਜੈਪੁਰ 'ਚ 1826, ਜੈਸਲਮੇਰ 'ਚ 68, ਜਾਲੌਰ 'ਚ 149, ਝਾਲਾਵਾੜ 'ਚ 59, ਝੁੰਝੁਨੂੰ 'ਚ 88, ਜੋਧਪੁਰ 'ਚ 1224, ਬੀ.ਐੱਸ.ਐੱਫ. 48, ਕਰੌਲੀ 'ਚ 10, ਕੋਟਾ 'ਚ 386, ਨਾਗੌਰ 'ਚ 343, ਪਾਲੀ 'ਚ 312, ਪ੍ਰਤਾਪਗੜ੍ਹ 'ਚ 12, ਰਾਜਸਮੰਦ 'ਚ 112, ਸਵਾਈ ਮਾਧੋਪੁਰ 'ਚ 18, ਸੀਕਰ 'ਚ 104, ਸਿਰੋਹੀ 103, ਟੋਂਕ 'ਚ 159, ਉਦੇਪੁਰ 'ਚ 480 ਪੀੜਤ ਮਰੀਜ਼ ਸਾਹਮਣੇ ਆਏ ਹਨ। ਵਿਭਾਗ ਅਨੁਸਾਰ ਹੁਣ ਤੱਕ 3 ਲੱਖ 17 ਹਜ਼ਾਰ 935 ਸੈਂਪਲ ਲਏ, ਜਿਨ੍ਹਾਂ 'ਚੋਂ 7100 ਪਾਜ਼ੇਟਿਵ, 3 ਲੱਖ 6 ਹਜ਼ਾਰ 209 ਨੈਗੇਟਿਵ ਅਤੇ 3758 ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਲਾਵਾ ਸੂਬੇ 'ਚ ਕੁੱਲ ਐਕਟਿਵ ਕੇਸ 3081 ਹੈ।
ਹਿਮਾਚਲ ਪ੍ਰਦੇਸ਼ 'ਚ ਵੀ ਕੋਰੋਨਾ ਦੀ ਮਾਰ, ਮਰੀਜ਼ਾਂ ਦੀ ਗਿਣਤੀ 214 ਹੋਈ
NEXT STORY