ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਵੱਖ-ਵੱਖ ਖੇਤਰਾਂ ਵਿਚ ਆਪਣਾ ਨਾਮ ਬਣਾਉਣ ਵਾਲੀਆਂ ਉੱਘੀਆਂ ਸ਼ਖਸੀਅਤਾਂ ਨੂੰ ਪਦਮ ਸ਼੍ਰੀ ਅਤੇ ਪਦਮ ਵਿਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਹੈ। ਇਹ ਐਵਾਰਡ ਰਾਸ਼ਟਰਪਤੀ ਭਵਨ ਵਿਚ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ 'ਚ ਪ੍ਰਦਾਨ ਕੀਤੇ ਗਏ। ਦੱਸਣਯੋਗ ਹੈ ਕਿ ਰਾਸ਼ਟਰਪਤੀ ਨੇ ਪਦਮ ਪੁਰਸਕਾਰਾਂ ਲਈ ਚੁਣੀਆਂ ਗਈਆਂ 112 ਸ਼ਖਸੀਅਤਾਂ 'ਚੋਂ 56 ਨੂੰ 11 ਮਾਰਚ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਸੀ। ਅੱਜ ਬਾਕੀ ਦੀਆਂ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਆਓ ਜਾਣਦੇ ਹਾਂ ਸਨਮਾਨਤ ਹੋਈਆਂ ਸ਼ਖਸੀਅਤਾਂ ਬਾਰੇ—
ਹਰਵਿੰਦਰ ਸਿੰਘ ਫੂਲਕਾ—
ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਯਾਨੀ ਕਿ ਐੱਚ. ਐੱਸ. ਫੂਲਕਾ ਨੂੰ ਜਨਤਕ ਮਾਮਲਿਆਂ ਦੇ ਖੇਤਰ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 'ਪਦਮ ਸ਼੍ਰੀ' ਐਵਾਰਡ ਨਾਲ ਸਨਮਾਨਤ ਕੀਤਾ ਹੈ। ਇੱਥੇ ਦੱਸ ਦੇਈਏ ਕਿ ਫੂਲਕਾ ਸੀਨੀਅਰ ਵਕੀਲ, ਰਾਜਨੇਤਾ ਅਤੇ ਮਨੁੱਖੀ ਅਧਿਕਾਰ ਵਰਕਰ ਹਨ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਰੂਪ ਵਿਚ ਕੰਮ ਕੀਤਾ। ਬਸ ਇੰਨਾ ਹੀ ਨਹੀਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਉਨ੍ਹਾਂ ਨੇ ਸਭ ਤੋਂ ਲੰਬੀ ਕਾਨੂੰਨੀ ਲੜਾਈ ਲੜੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪੰਜਾਬ 'ਚ 'ਸਿੱਖ ਸੇਵਾ ਸੰਗਠਨ' ਨਾਂ ਦਾ ਸੰਗਠਨ ਬਣਾਇਆ ਹੈ।
ਗੌਤਮ ਗੰਭੀਰ—
ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਅਭਿਨੇਤਾ ਮਨੋਜ ਵਾਜਪਾਈ
ਅਭਿਨੇਤਾ ਮਨੋਜ ਵਾਜਪਾਈ ਨੂੰ ਪਦਮ ਸ੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਡੀ. ਪ੍ਰਕਾਸ਼ ਰਾਵ
ਓਡੀਸ਼ਾ ਦੇ ਕਟਕ ਦੇ ਚਾਹ ਵੇਚਣ ਵਾਲੇ ਡੀ. ਪ੍ਰਕਾਸ਼ ਰਾਵ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਹ ਝੁੱਗੀਆਂ-ਝੌਪੜੀਆਂ ਵਿਚ ਰਹਿਣ ਵਾਲੇ ਬੱਚਿਆਂ ਲਈ ਸਕੂਲ ਚਲਾਉਂਦੇ ਹਨ। ਉਨ੍ਹਾਂ ਨੂੰ ਸਮਾਜਿਕ ਕੰਮਾਂ ਕਰ ਕੇ ਇਹ ਸਨਮਾਨ ਦਿੱਤਾ ਗਿਆ।
ਬਛੇਂਦਰੀ ਪਾਲ
ਪਰਬਤਾਰੋਹੀ ਬਛੇਂਦਰੀ ਪਾਲ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਐੱਮ. ਡੀ. ਐੱਚ. ਦੇ ਮਾਲਕ ਧਰਮਪਾਲ ਗੁਲਾਟੀ
ਵਪਾਰ ਅਤੇ ਉਦਯੋਗ-ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਐੱਮ. ਡੀ. ਐੱਚ. ਦੇ ਮਾਲਕ ਧਰਮਪਾਲ ਗੁਲਾਟੀ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਸਵਪਨ ਚੌਧਰੀ
ਕਲਾ-ਸੰਗੀਤ ਅਤੇ ਤਬਲਾ ਵਾਦਕ ਸਵਪਨ ਚੌਧਰੀ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਨਮਬੀ ਨਾਰਾਇਣਨ—
ਇਸਰੋ ਦੇ ਵਿਗਿਆਨੀ ਨਮਬੀ ਨਾਰਾਇਣਨ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਤੀਜਨ ਬਾਈ—
ਲੋਕ ਗਾਇਕਾ ਤੀਜਨ ਬਾਈ ਨੂੰ ਪਦਮ ਵਿਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਪ੍ਰਸ਼ਾਂਤੀ ਸਿੰਘ—
ਬਾਸਕਟਬਾਲ ਖਿਡਾਰੀ ਪ੍ਰਸ਼ਾਂਤੀ ਸਿੰਘ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਦੇ ਜੁਆਈ 'ਤੇ ਲੱਗਾ ਵੱਡਾ ਦੋਸ਼
NEXT STORY